ਸਿੱਖ ਇਤਿਹਾਸ ਦੇ ਪੰਨਿਆਂ ‘ਚੋਂ: ਸਮੁੱਚੇ ਸੰਸਾਰ ਲਈ ਚਾਨਣ ਮੁਨਾਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ…

shri guru teg bahadur ji: ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਨਿਮਾਣੀ ਤੇ ਨਿਤਾਣੀ ਭਾਰਤੀ ਆਤਮਾ ਨੂੰ ਹਲੂਣਦਿਆਂ ਉਸ ਦੇ ਹੱਕ ਤੇ ਫ਼ਰਜ ਚੇਤੇ ਕਰਾਏ। ਗੁਰੂ ਜੀ ਦੀ ਸ਼ਹਾਦਤ ਕੇਵਲ ਭਾਰਤ ਲਈ ਹੀ ਨਹੀਂ ਸਗੋਂ ਸਮੁੱਚੇ ਸੰਸਾਰ ਲਈ ਹੀ ਚਾਨਣ ਮੁਨਾਰਾ ਹੈ। ਅੱਜ ਇਸ ਗੱਲ ਦੀ ਵੱਡੀ ਲੋੜ ਹੈ ਕਿ ਗੁਰੂ ਜੀ ਦੀ ਸ਼ਹਾਦਤ ਦੇ ਸੰਦੇਸ਼ ਨੂੰ ਸਮਝਦਿਆਂ ਧਰਮ ਦੀ ਰੌਸ਼ਨੀ ਵਿਚ ਹੱਕ-ਸੱਚ ’ਤੇ ਪਹਿਰਾ ਦਿੱਤਾ ਜਾਵੇ ਤਾਂ ਜੋ ਅਧਰਮ ਅਤੇ ਅਨਿਆਂ ਦਾ ਖਾਤਮਾ ਹੋ ਸਕੇ। ਇਹ ਵੀ ਸੱਚ ਹੈ ਕਿ ਅੱਜ ਅੰਤਰਰਾਸ਼ਟਰੀ ਪੱਧਰ ’ਤੇ ਧਰਮਾਂ ਦੀ ਆਪਸੀ ਖਿਚੋਤਾਣ, ਵੈਰ ਵਿਰੋਧ, ਮਨੁੱਖਤਾ ਨੂੰ ਮਲੀਆਮੇਟ ਕਰਨ ਦਾ ਵਾਤਾਵਰਣ ਬਣਿਆ ਹੋਇਆ ਹੈ, ਅਜਿਹੇ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੰਦੇਸ਼ ਸੰਸਾਰ ਤੇ ਸ਼ਾਂਤੀ ਸਥਾਪਿਤ ਕਰਨ ਵਿਚ ਅਹਿਮ ਭੂਮਿਕਾ ਨਿਭਾ ਸਕਦਾ ਹੈ। ਸੋ ਆਓ, ਪਾਤਸ਼ਾਹ ਜੀ ਦੀ ਯਾਦ ਵਿਚ ਜੁੜ ਕੇ ਆਪਾ ਪੜਚੋਲ ਕਰਦਿਆਂ ਗੁਰੂ ਜੀ ਵੱਲੋਂ ਦਰਸਾਏ ਮਾਰਗ ’ਤੇ ਚੱਲਣ ਦਾ ਅਹਿਦ ਕਰੀਏ।ਗੁਰੂ ਤੇਗ ਬਹਾਦਰ ਜੀ ਦਾ ਜਨਮ ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ ਮਾਤਾ ਨਾਨਕੀ ਜੀ ਦੇ ਘਰ 1621 ਈ. ਨੂੰ ਅੰਮ੍ਰਿਤਸਰ ਵਿਚ ਹੋਇਆ। ਆਪ ਜੀ ਨੂੰ ਲਗਭਗ 43 ਕੁ ਸਾਲ ਬਾਅਦ ਗੁਰੂ ਹਰਿਕ੍ਰਿਸ਼ਨ ਜੀ ਪਾਸੋਂ ਗੁਰਗੱਦੀ ਦੀ ਬਖਸਿਸ਼ ਹੋਈ। ਗੁਰੂ ਤੇਗ ਬਹਾਦਰ ਜੀ ਨੇ ਧਰਮ-ਆਦਰਸ਼ ਦੀ ਸੁਰੱਖਿਆ ਤੇ ਸਥਾਪਤੀ ਦੇ ਜਜ਼ਬੇ ਨੂੰ ਮੂਰਤੀਮਾਨ ਕਰਨ ਦਾ ਸੰਦੇਸ਼ ਦਿੱਤਾ। ਆਪਣਾ ਸਾਰਾ ਜੀਵਨ ਸਬਰ ਤੇ ਸਿਦਕ, ਨਿਰਭਉ ਤੇ ਨਿਰਵੈਰ, ਸੱਚ ਤੇ ਸਹਿਜ ਦੀ ਪ੍ਰਕ੍ਰਿਆ ਵਿਚ ਜੀਵਿਆ। ਗੁਰੂ ਸਾਹਿਬ ਦਾ ਪਰਿਵਾਰ ਸ੍ਰੀ ਅਨੰਦਪੁਰ ਸਾਹਿਬ ਵਿਚ ਬੜੀਆਂ ਖੁਸ਼ੀਆਂ ਨਾਲ ਰਹਿ ਰਿਹਾ ਸੀ। ਇਸ ਨੂੰ ਅਨੰਦਾਂ ਦੀ ਪੁਰੀ ਕਿਹਾ ਜਾਂਦਾ ਸੀ। ਉਸ ਸਮੇਂ ਔਰੰਗਜ਼ੇਬ ਨੇ ਦਿੱਲੀ ਵਿਚ ਧਰਮ ਪਰਿਵਰਤਨ ਦੀ ਅਤਿ ਮਚਾਈ ਹੋਈ ਸੀ। ਉਹ ਅਜਿਹਾ ਬਾਦਸ਼ਾਹ ਸੀ, ਜਿਸ ਨੇ ਰਾਜ-ਗੱਦੀ ਪ੍ਰਾਪਤ ਕਰਨ ਲਈ ਆਪਣੇ ਪਿਤਾ ਤੇ ਭਰਾਵਾਂ ਨੂੰ ਵੀ ਨਹੀਂ ਬਖਸ਼ਿਆ। ਔਰੰਗਜ਼ੇਬ ਨੇ ਸਮੁੱਚੇ ਗੈਰ-ਇਸਲਾਮੀ ਲੋਕਾਂ ਨੂੰ ਮੁਸਲਮਾਨ ਬਣਾਉਣ ਦੀ ਠਾਣ ਰੱਖੀ ਸੀ।ਉਸ ਨੇ ਕਸ਼ਮੀਰ ਦੇ ਵਿਦਵਾਨ ਬ੍ਰਾਹਮਣਾਂ ਨੂੰ ਮੁਸਲਮਾਨ ਬਣਾਉਣ ਦਾ ਫਤਵਾ ਦਿੱਤਾ। ਕਸ਼ਮੀਰੀ ਬ੍ਰਾਹਮਣ ਔਖੀ ਸਥਿਤੀ ਵਿਚ ਫਸ ਗਏ ਸਨ, ਉਨ੍ਹਾਂ ਨੇ ਆਪਣੇ ਆਪ ਨੂੰ ਬਚਾਉਣ ਦਾ ਰਾਹ ਲੱੱਭਿਆ। ਦੁਖੀ ਪੰਡਿਤਾਂ ਵਿਚ ਪੰਡਿਤ ਕਿਰਪਾ ਰਾਮ ਗੁਰੂ ਦਰਬਾਰ ਦੀ ਸੁਹਿਰਦਤਾ ਤੇ ਲੋਕ-ਹਿਤਕਾਰੀ ਭਾਵਨਾਂ ਤੋਂ ਜਾਣੂ ਸੀ। ਇਸ ਲਈ ਉਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵਿਚ ਆਪਣੀ ਫ਼ਰਿਆਦ ਲੈ ਕੇ ਹਾਜ਼ਰ ਹੋਏ ਕਸ਼ਮੀਰੀ ਪੰਡਿਤਾਂ ਦੇ ਦੁੱਖਾਂ ਨੂੰ ਗੁਰੂ ਜੀ ਨੇ ਬੜੀ ਹਮਦਰਦੀ ਨਾਲ ਸੁਣਿਆ ਤੇ ਉਪਦੇਸ਼ ਦਿੱਤਾ ਕਿ ਉਹ ਆਪਣੇ ਸਾਹਸ ਨੂੰ ਕਾਇਮ ਰੱਖਣ ਤੇ ਜਾ ਕੇ ਬਾਦਸ਼ਾਹ ਨੂੰ ਕਹਿਣ ਕਿ ਜੇਕਰ ਗੁਰੂ ਤੇਗ ਬਹਾਦਰ ਜੀ ਮੁਸਲਮਾਨ ਬਣ ਜਾਣਗੇ, ਤਾਂ ਅਸੀਂ ਸਾਰੇ ਮੁਸਲਮਾਨ ਬਣ ਜਾਵਾਂਗੇ। ਉਧਰ ਔਰੰਗਜ਼ੇਬ ਕੱਟੜ ਧਾਰਮਿਕ ਨੀਤੀ ਦਾ ਅਨੁਯਾਈ ਸੀ। ਉਸ ਨੇ ਇਸ ਗੱਲ ਨੂੰ ਚੰਗਾ ਸਮਝਿਆ ਕਿ ਜੇਕਰ ਇਕ ਵਿਅਕਤੀ ਦੇ ਮੁਸਲਮਾਨ ਬਣਨ ਨਾਲ ਸਾਰੇ ਹਿੰਦੂ ਮੁਸਲਮਾਨ ਬਣਦੇ ਹਨ, ਤਾਂ ਇਸ ਤੋਂ ਵਧੀਆ ਹੋਰ ਕਿਹੜੀ ਗੱੱਲ ਹੈ।

shri guru teg bahadur ji

ਔਰੰਗਜ਼ੇਬ ਨੇ ਗੁਰੂ ਜੀ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਦੇ ਦਿੱਤੇ। ਗੁਰੂ ਜੀ ਆਪ ਚਲ ਕੇ ਦਿੱਲੀ ਗਏ। ਉੱਥੇ ਆਪ ਜੀ ਨੂੰ ਕਾਲ ਕੋਠੜੀ ਵਿਚ ਕੈਦ ਕਰ ਕੇ ਰੱਖਿਆ ਗਿਆ, ਕੁਝ ਸਿੱਖ ਵੀ ਆਪ ਦੇ ਨਾਲ ਕੈਦ ਕੀਤੇ ਗਏ। ਗੁਰੂ ਜੀ ਨੂੰ ਡਰਾਉਣ ਹਿੱਤ ਪਹਿਲਾਂ ਕੈਦ ਕੀਤੇ ਸਿੱਖਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਨੂੰ ਬਹੁਤ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਫਿਰ ਆਪ ਜੀ ਅੱਗੇ ਤਿੰਨ ਸ਼ਰਤਾਂ ਰੱਖੀਆਂ ਗਈਆਂ। ਪਹਿਲੀ, ਕੋਈ ਕਰਾਮਾਤ ਦਿਖਾਓ; ਦੂਜੀ, ਇਸਲਾਮ ਧਰਮ ਕਬੂਲ ਕਰੋ; ਤੀਜੀ, ਦੋਵਾਂ ਵਿਚੋਂ ਇਕ ਵੀ ਨਾ ਮੰਨਣ ਕਰਕੇ ਮੌਤ ਲਈ ਤਿਆਰ ਹੋ ਜਾਓ। ਗੁਰੂ ਜੀ ਨੇ ਪਹਿਲੀਆਂ ਦੋਵੇਂ ਸ਼ਰਤਾਂ ਨੂੰ ਨਕਾਰਦਿਆਂ ਮੌਤ ਨੂੰ ਕਬੂਲ ਕਰਕੇ ਅਜਿਹੀ ਕਰਾਮਾਤ ਦਿਖਾਈ ਜੋ ਅਜੇ ਤੱਕ ਕਿਸੇ ਵੀ ਧਰਮ ਦੇ ਪੈਗ਼ੰਬਰ ਨੇ ਦੁਨੀਆਂ ਦੇ ਇਤਿਹਾਸ ਵਿਚ ਨਹੀਂ ਦਿਖਾਈ ਸੀ।ਗੁਰੂ ਪਾਤਸ਼ਾਹ ਨੂੰ ਗਿਆਰਾਂ ਨਵੰਬਰ 1675 ਨੂੰ ਦਿੱਲੀ ਦੇ ਚਾਂਦਨੀ ਚੌਕ ਵਿਚ ਸ਼ਹੀਦ ਕਰ ਦਿੱਤਾ। ਗੁਰੂ ਸਾਹਿਬ ਦੀ ਸ਼ਹਾਦਤ ਨਾਲ ਦੁਨੀਆਂ ਵਿਚ ਤਰਾਹ-ਤਰਾਹ ਹੋਣ ਲਗ ਪਈ। ਗੁਰੂ ਦਸ਼ਮੇਸ਼ ਜੀ ਬਚਿਤ੍ਰ ਨਾਟਕ ਵਿਚ ਲਿਖਦੇ ਹਨ

shri guru teg bahadur ji

ਤੇਗ ਬਹਾਦਰ ਕੇ ਚਲਤ ਭਯੋ ਜਗਤ ਕੋ ਸੋਕ॥
ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰ ਲੋਕ॥
ਇਸ ਕੁਰਬਾਨੀ ਨਾਲ ਸਮਾਜ ਨੂੰ ਨਵਾਂ ਦਿਸ਼ਾ-ਨਿਰਦੇਸ਼ ਮਿਲਿਆ। ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨਾਲ ਲੋਕਾਂ ਵਿਚ ਜ਼ਬਰ-ਜ਼ੁਲਮ ਨਾਲ ਟੱਕਰ ਲੈਣ ਦਾ ਸਾਹਸ ਪੈਦਾ ਹੋਇਆ।ਸਿੱਖ ਧਰਮ ਦੀ ਨੀਂਹ ਕੁਰਬਾਨੀ ਦੇ ਉੱਪਰ ਰੱਖੀ ਗਈ ਹੈ। ਜਿਸ ਵਿਚ ਦੋ ਗੁਰੂ ਸਾਹਿਬਾਨ ਦੀਆਂ ਸ਼ਹਾਦਤਾਂ ਸ਼ਾਮਿਲ ਹਨ। ਸ਼ਹੀਦੀ ਪਰੰਪਰਾ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਵਿਲੱਖਣ ਹੈ, ਕਿਉਂਕਿ ਦੁਨੀਆਂ ਦੇ ਇਤਿਹਾਸ ਵਿਚ ਕਿਧਰੇ ਵੀ ਵੇਖਣ ਵਿਚ ਨਹੀਂ ਆਇਆ ਕਿ ਕਿਸੇ ਸ਼ਖ਼ਸੀਅਤ ਨੇ ਦੂਸਰੇ ਧਰਮ ਦੀ ਰਾਖੀ ਲਈ ਜ਼ੁਲਮ ਵਿਰੁੱਧ ਟੱਕਰ ਲਈ ਹੋਵੇ। ਸਿੱਖ ਧਰਮ ਅਜਿਹਾ ਧਰਮ ਹੈ ਜਿਸ ਵਿਚ ਦੂਸਰਿਆਂ ਦੇ ਦੁੱਖਾਂ ਦੀ ਨਵਿਰਤੀ ਹਿੱਤ ਗੁਰੂ ਸਾਹਿਬਾਨ ਤੇ ਗੁਰੂ ਦੇ ਸਿੱਖਾਂ ਨੇ ਬੇਅੰਤ ਕੁਰਬਾਨੀਆਂ ਦਿੱਤੀਆਂ। ਦੂਸਰੇ ਦੇ ਧਰਮ ਦੀ ਰਾਖੀ ਲਈ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸ਼ਹਾਦਤ ਦੇ ਕੇ ਤਾਂ ਸਿਖਰ ਹੀ ਤੋੜ ਦਿੱਤਾ।

ਜਿਹੜੇ ਕਹਿੰਦੇ ਸੀ ਕਿ 26 ਜਨਵਰੀ ਦੀ ਘਟਨਾ ਤੋਂ ਬਾਅਦ ਕਿਸਾਨੀ ਅੰਦੋਲਨ ਦੱਬ ਗਿਆ ਓਹੋ ਇਨ੍ਹਾਂ ਨੂੰ ਇੱਕ ਵਾਰ ਜ਼ਰੂਰ ਸੁਣੋ

Source link

Leave a Reply

Your email address will not be published. Required fields are marked *