ਨੀਤੀ ਆਯੋਗ ਦੀ ਬੈਠਕ ‘ਚ ਬੋਲੇ PM ਮੋਦੀ- ਦੇਸ਼ ਹੁਣ ਵਿਕਾਸ ਦਾ ਇੰਤਜ਼ਾਰ ਨਹੀਂ ਕਰ ਸਕਦਾ, ਮਿਲ ਕੇ ਕੰਮ ਕਰਨ ਨਾਲ ਮਿਲੇਗੀ ਸਫਲਤਾ

PM Modi chairs Governing Council: ਨਵੀਂ ਦਿੱਲੀ: ਪ੍ਰਧਾਨ ਮੰਤਰੀ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਨੀਤੀ ਆਯੋਗ ਦੀ 6ਵੀਂ ਗਵਰਨਿੰਗ ਕੌਂਸਲ ਦੀ ਬੈਠਕ ਦੀ ਪ੍ਰਧਾਨਗੀ ਕੀਤੀ।  ਇਸ ਬੈਠਕ ਵਿੱਚ ਪੀਐੱਮ ਮੋਦੀ ਨੇ ਸਾਰੇ ਰਾਜਾਂ ਦੇ  ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕੋਰੋਨਾ ਕਾਲ ਦੌਰਾਨ ਦੇਸ਼ ਵਿੱਚ ਆਈਆਂ ਤਬਦੀਲੀਆਂ ਦਾ ਜ਼ਿਕਰ ਕੀਤਾ । ਨਾਲ ਹੀ ਉਨ੍ਹਾਂ ਕਿਹਾ ਕਿ ਦੇਸ਼ ਹੁਣ ਵਿਕਾਸ ਦੀ ਉਡੀਕ ਨਹੀਂ ਕਰ ਸਕਦਾ, ਇਕੱਠੇ ਕੰਮ ਕਰਨ ਨਾਲ ਹੀ ਸਫਲਤਾ ਮਿਲੇਗੀ।

PM Modi chairs Governing Council

ਪੀਐਮ ਮੋਦੀ ਨੇ ਕਿਹਾ, ‘ਅਸੀਂ ਕੋਰੋਨਾ ਕਾਲਖੰਡ ਵਿੱਚ ਦੇਖਿਆ ਹੈ ਕਿ ਕਿਵੇਂ ਜਦੋਂ ਰਾਜ ਅਤੇ ਕੇਂਦਰ ਸਰਕਾਰ ਨੇ ਮਿਲ ਕੇ ਕੰਮ ਕੀਤਾ, ਦੇਸ਼ ਸਫਲ ਹੋਇਆ । ਦੁਨੀਆ ਵਿੱਚ ਵੀ ਭਾਰਤ ਦੀ ਇੱਕ ਚੰਗੀ ਤਸਵੀਰ ਦਾ ਨਿਰਮਾਣ ਹੋਇਆ। ਗਰੀਬਾਂ ਦੇ ਜੀਵਨ ਪੱਧਰ ਵਿੱਚ ਵੀ ਇੱਕ ਤਬਦੀਲੀ ਨਜ਼ਰ ਆਈ। ਅਸੀਂ ਇਹ ਵੀ ਵੇਖ ਰਹੇ ਹਾਂ ਕਿ ਕਿਵੇਂ ਦੇਸ਼ ਦਾ ਨਿੱਜੀ ਖੇਤਰ ਦੇਸ਼ ਦੀ ਇਸ ਵਿਕਾਸ ਯਾਤਰਾ ਵਿੱਚ ਵਧੇਰੇ ਉਤਸ਼ਾਹ ਨਾਲ ਅੱਗੇ ਆ ਰਿਹਾ ਹੈ। ਇੱਕ ਸਰਕਾਰ ਹੋਣ ਦੇ ਨਾਤੇ ਸਾਨੂੰ ਇਸ ਉਤਸ਼ਾਹ ਦਾ, ਨਿੱਜੀ ਖੇਤਰ ਦੀ ਊਰਜਾ ਦਾ ਵੀ ਸਤਿਕਾਰ ਕਰਨਾ ਹੈ ਅਤੇ ਉਸਨੂੰ ਸਵੈ-ਨਿਰਭਰ ਭਾਰਤ ਮੁਹਿੰਮ ਵਿੱਚ ਬਰਾਬਰ ਮੌਕਾ ਵੀ ਦੇਣਾ ਹੈ।

PM Modi chairs Governing Council
PM Modi chairs Governing Council

ਇਸ ਤੋਂ ਇਲਾਵਾ ਖੇਤੀ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਸਾਲਾਂ ਵਿੱਚ ਖੇਤੀਬਾੜੀ ਤੋਂ ਲੈ ਕੇ ਪਸ਼ੂ ਪਾਲਣ ਅਤੇ ਮੱਛੀ ਪਾਲਣ ਤੱਕ ਇੱਕ ਸੰਪੂਰਨ ਪਹੁੰਚ ਅਪਣਾਈ ਗਈ ਹੈ। ਨਤੀਜੇ ਵਜੋਂ ਕੋਰੋਨਾ ਸੰਕਟ ਦੇ ਦੌਰ ਵਿੱਚ ਵੀ ਦੇਸ਼ ਦੇ ਖੇਤੀ ਨਿਰਯਾਤ ਵਿੱਚ ਕਾਫ਼ੀ ਵਾਧਾ ਹੋਇਆ ਹੈ। ਭਾਰਤ ਨੇ ਖੇਤੀ ਸੈਕਟਰ ਵਿੱਚ ਨਿਰਯਾਤ ਵਿੱਚ ਵਾਧਾ ਵੇਖਿਆ । ਸਾਡੇ ਕੋਲ ਇਸ ਖੇਤਰ ਵਿੱਚ ਬਹੁਤ ਸਾਰੀਆਂ ਸੰਭਾਵਨਾਵਾਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਤੀਬਾੜੀ ਉਤਪਾਦਾਂ ਦੇ ਨੁਕਸਾਨ ਨੂੰ ਜਿੰਨਾ ਹੋ ਸਕੇ ਘੱਟ ਕੀਤਾ ਜਾਣਾ ਚਾਹੀਦਾ ਹੈ ਅਤੇ ਸਾਨੂੰ ਭੰਡਾਰਨ ਅਤੇ ਪ੍ਰੋਸੈਸਿੰਗ ‘ਤੇ ਧਿਆਨ ਦੇਣਾ ਚਾਹੀਦਾ ਹੈ । ਸਾਨੂੰ ਨਿਵੇਸ਼ ਦੇ ਸਾਰੇ ਸਰੋਤਾਂ ਨੂੰ ਇਸ ਸੈਕਟਰ ਨਾਲ ਜੋੜਨਾ ਪਵੇਗਾ ।

PM Modi chairs Governing Council

ਪੀਐਮ ਮੋਦੀ ਨੇ ਕਿਹਾ ਕਿ ਸਾਲ 2014 ਦੇ ਬਾਅਦ ਤੋਂ ਪਿੰਡ ਤੇ ਸ਼ਹਿਰਾਂ ਨੂੰ ਮਿਲਾ ਕੇ 2 ਕਰੋੜ 40 ਲੱਖ ਤੋਂ ਵੱਧ ਘਰਾਂ ਦਾ ਨਿਰਮਾਣ ਕੀਤੇ ਗਿਆ ਹੈ। ਦੇਸ਼ ਦੇ 6 ਸ਼ਹਿਰਾਂ ਵਿੱਚ ਆਧੁਨਿਕ ਤਕਨਾਲੌਜੀ ਨਾਲ ਮਕਾਨ ਬਣਾਉਣ ਦੀ ਮੁਹਿੰਮ ਚੱਲ ਰਹੀ ਹੈ। ਇੱਕ ਮਹੀਨੇ ਵਿੱਚ ਨਵੀ ਤਕਨੀਕ ਨਾਲ ਚੰਗੇ ਮਕਾਨ ਬਣਾਉਣ ਲਈ ਨਵੇਂ ਮਾਡਲਾਂ ਨੂੰ ਤਿਆਰ ਕੀਤਾ ਜਾਣਾ ਚਾਹੀਦਾ ਹੈ। ਪਾਣੀ ਦੀ ਕਮੀ ਤੇ ਪ੍ਰਦੂਸ਼ਿਤ ਪਾਣੀ ਨਾਲ ਹੋਣ ਵਾਲੀ ਬਿਮਾਰੀ ਲੋਕਾਂ ਦੇ ਵਿਕਾਸ ਵਿੱਚ ਰੁਕਾਵਟ ਨਾ ਬਣੇ, ਇਸ ਦਿਸ਼ਾ ਵਿੱਚ ਮਿਸ਼ਨ ਮੋਡ ਵਿੱਚ ਕੰਮ ਕੀਤਾ ਜਾ ਰਿਹਾ ਹੈ। ਜਲ ਮਿਸ਼ਨ ਤੋਂ ਲੈ ਕੇ ਹੁਣ ਤੱਕ ਸਾਢੇ ਤਿੰਨ ਕਰੋੜ ਪੇਂਡੂ ਘਰਾਂ ਨੂੰ ਪਾਈਪ ਵਾਟਰ ਸਪਲਾਈ ਨਾਲ ਜੋੜਿਆ ਜਾ ਚੁੱਕਿਆ ਹੈ।

ਇਹ ਵੀ ਦੇਖੋ: ਫੋਟੋ ਰਿਲੀਜ਼ ਹੋਣ ‘ਤੇ ਸਤਨਾਮ ਸਿੰਘ ਪੰਨੂੰ ਨੇ ਕਿਹਾ ਮੈਂ ਨਹੀਂ ਗਿਆ ਲਾਲ ਕਿਲ੍ਹੇ ਵੱਲ

Source link

Leave a Reply

Your email address will not be published. Required fields are marked *