ਕਿਸਾਨ ਅੰਦੋਲਨ ‘ਤੇ ਖੇਤੀਬਾੜੀ ਮੰਤਰੀ ਤੋਮਰ ਦਾ ਬਿਆਨ, ਕਿਹਾ- ਭੀੜ ਇਕੱਠੀ ਕਰਨ ਨਾਲ ਕਾਨੂੰਨ ਨਹੀਂ ਬਦਲਦੇ

Tomar statement on farmers agitation: ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ਼ ਦਿੱਲੀ ਦੀਆਂ ਸਰੱਹਦਾਂ ‘ਤੇ ਕਿਸਾਨਾਂ ਦਾ ਇਕੱਠ ਲਗਾਤਾਰ ਵੱਧ ਰਿਹਾ ਹੈ । ਇਸੇ ਵਿਚਾਲੇ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਐਤਵਾਰ ਨੂੰ ਕਿਹਾ ਕਿ ਭੀੜ ਇਕੱਠੀ ਕਰਨ ਨਾਲ ਕਾਨੂੰਨ ਨਹੀਂ ਬਦਲਦੇ। ਉਨ੍ਹਾਂ ਕਿਹਾ ਕਿ ਕਿਸਾਨ ਯੂਨੀਅਨ ਨੂੰ ਦੱਸਣਾ ਚਾਹੀਦਾ ਹੈ ਕਿ ਇਨ੍ਹਾਂ ਕਾਨੂੰਨਾਂ ਵਿੱਚ ਕਿਸਾਨਾਂ ਵਿਰੁੱਧ ਕੀ ਹੈ ਅਤੇ ਸਰਕਾਰ ਇਨ੍ਹਾਂ ਵਿੱਚ ਸੋਧ ਕਰਨ ਲਈ ਤਿਆਰ ਹੈ।

Tomar statement on farmers agitation

ਇਸ ਸਬੰਧੀ ਤੋਮਰ ਨੇ ਗਵਾਲੀਅਰ ਵਿੱਚ ਕਿਹਾ, “ਕੇਂਦਰ ਸਰਕਾਰ ਨੇ ਸੰਵੇਦਨਸ਼ੀਲਤਾ ਨਾਲ ਕਿਸਾਨ ਜੱਥੇਬੰਦੀਆਂ ਨਾਲ 12 ਦੌਰ ਦੀ ਗੱਲਬਾਤ ਕੀਤੀ ਹੈ, ਪਰ ਗੱਲਬਾਤ ਦਾ ਫੈਸਲਾ ਉਦੋਂ ਹੁੰਦਾ ਹੈ ਜਦੋਂ ਇਤਰਾਜ਼ ਦੱਸਿਆ ਜਾਂਦਾ ਹੈ। ਇਹ ਨਹੀਂ ਕਿ ਭੀੜ ਇਕੱਠੀ ਹੁੰਦੀ ਹੈ ਅਤੇ ਕਾਨੂੰਨ ਨੂੰ ਹਟਾ ਦਿੱਤਾ ਜਾਂਦਾ ਹੈ।”

Tomar statement on farmers agitation

ਖੇਤੀਬਾੜੀ ਮੰਤਰੀ ਨੇ ਕਿਹਾ, “ਕਿਸਾਨ ਜੱਥੇਬੰਦੀਆਂ ਦੱਸਣ ਕਿ ਇਨ੍ਹਾਂ ਨਵੇਂ ਕਾਨੂੰਨਾਂ ਵਿੱਚ ਕਿਸਾਨਾਂ ਵਿਰੁੱਧ ਕੀ ਹੈ? ਪਰ ਭੀੜ ਇਕੱਠੀ ਕਰਨ ਨਾਲ ਕਾਨੂੰਨ ਨਹੀਂ ਬਦਲਦਾ।” ਤੋਮਰ ਨੇ ਕਿਹਾ ਕਿ ਕਿਸਾਨ ਜੱਥੇਬੰਦੀਆਂ ਸਾਨੂੰ ਇਹ ਦੱਸਣ ਕਿ ਆਖਿਰ ਕਿਹੜੇ ਪ੍ਰਬੰਧ ਹਨ ਜੋ ਕਿਸਾਨਾਂ ਦੇ ਵਿਰੁੱਧ ਹਨ? ਸਰਕਾਰ ਇਸ ਨੂੰ ਸਮਝਣ ਲਈ ਤਿਆਰ ਹੈ ਅਤੇ ਸੋਧਾਂ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅੱਜ ਵੀ ਕਿਸਾਨਾਂ ਦੇ ਹਿੱਤਾਂ ਦੇ ਮੁੱਦੇ ‘ਤੇ ਸੋਧਾਂ ਕਰਨ ਲਈ ਤਿਆਰ ਹੈ ਅਤੇ ਖ਼ੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਗੱਲ ਕਹੀ ਹੈ।

ਇਹ ਵੀ ਦੇਖੋ: ਉਗਰਾਹਾਂ ਦਾ ਚੈਲੇਂਜ, ਕਹਿੰਦਾ ਜੇ ਨੋਟਿਸ ਆਵੇ- ਚੁੱਲੇ ‘ਚ ਪਾ ਦਿਓ, ਮੈਂ ਦੇਖਦਾਂ ਕੋਈ ਕਿਵੇਂ ਹੱਥ ਲਾਉਂਦਾ ਆਗੂਆਂ ਨੂੰ

Source link

Leave a Reply

Your email address will not be published. Required fields are marked *