ਹੁਣ ਇੰਡੀਆ ਗੇਟ ਨੇੜੇ ਪਾਰਕਾਂ ਨੂੰ ਵਾਹ ਬੀਜਾਂਗੇ ਫਸਲਾਂ- ਰਾਕੇਸ਼ ਟਿਕੈਤ

crop in the parks near india gate: ਨਵੇਂ ਖੇਤੀ ਕਾਲੇ ਕਾਨੂੰਨਾਂ ਵਿਰੁੱਧ ਅੱਧੀ ਰਾਤ ਅੰਮ੍ਰਿਤਸਰ ਦੀ ਮਾਲ ਮੰਡੀ ਦੇ ਸਰਕਾਰੀ ਕੁਆਟਰਾਂ ‘ਚ ਪੁਲਿਸ ਨੇ ਮਾਰੀ ਰੇਡ, LIVE ਤਸਵੀਰਾਂ ਦੇਖੋ ਕੀ ਮਿਲਿਆ!ਦਾ ਅੰਦੋਲਨ ਜਾਰੀ ਹੈ।ਕਿਸਾਨ ਦਿੱਲੀ ਦੀਆਂ ਬਰੂਹਾਂ ‘ਤੇ ਆਪਣੀਆਂ ਮੰਗਾਂ ਅਤੇ ਹੱਕਾਂ ਲਈ ਡਟੇ ਹੋਏ ਹਨ।ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਮੰਗਲਵਾਰ ਨੂੰ ਕਿਹਾ ਕਿ ਜੇ ਕੇਂਦਰ ਸਰਕਾਰ ਨੇ ਖੇਤੀ ਕਾਨੂੰਨਾਂ ਨੂੰ ਵਾਪਸ ਨਹੀਂ ਲਿਆ ਤਾਂ ਇਸ ਵਾਰ ਸੰਸਦ ਘੇਰਨ ਦਾ ਸੱਦਾ ਦਿੱਤਾ ਜਾਵੇਗਾ ਅਤੇ ਉਥੇ 4 ਲੱਖ ਨਹੀਂ, 40 ਲੱਖ ਟ੍ਰੈਕਟਰ ਆਉਣਗੇ। ਉਨ੍ਹਾਂ ਨੇ ਕਿਸਾਨਾਂ ਨੂੰ ਤਿਆਰ ਰਹਿਣ ਲਈ ਕਿਹਾ ਕਿਉਂਕਿ ਕਦੇ ਵੀ ਦਿੱਲੀ ਜਾਣ ਦਾ ਸੱਦਾ ਦਿੱਤਾ ਜਾ ਸਕਦਾ ਹੈ।

crop in the parks near india gate

ਟਿਕੈਤ ਮੰਗਲਵਾਰ ਨੂੰ ਰਾਜਸਥਾਨ ਦੇ ਸੀਕਰ ’ਚ ਸੰਯੁਕਤ ਕਿਸਾਨ ਮੋਰਚਾ ਦੀ ਮਹਾਪੰਚਾਇਤ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕਿਸਾਨ ਇੰਡੀਆ ਗੇਟ ਦੇ ਨੇੜੇ ਦੇ ਪਾਰਕਾਂ ਨੂੰ ਵਾਹੇਗਾ ਅਤੇ ਉਥੇ ਫਸਲ ਬੀਜੇਗਾ। ਉਨ੍ਹਾਂ ਨਾਲ ਹੀ ਕਿਹਾ ਕਿ ਸੰਸਦ ਨੂੰ ਘੇਰਨ ਦੀ ਤਰੀਕ ਸੰਯੁਕਤ ਕਿਸਾਨ ਮੋਰਚਾ ਤੈਅ ਕਰੇਗਾ।ਕਿਸਾਨ ਨੇਤਾ ਨੇ ਕਿਹਾ ਕਿ 26 ਜਨਵਰੀ ਦੀ ਘਟਨਾ ਦੇ ਮਾਮਲੇ ’ਚ ਦੇਸ਼ ਦੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕੀਤੀ ਗਈ ਹੈ। ਦੇਸ਼ ਦੇ ਕਿਸਾਨਾਂ ਨੂੰ ਤਿਰੰਗੇ ਨਾਲ ਪਿਆਰ ਹੈ ਪਰ ਇਸ ਦੇਸ਼ ਦੇ ਨੇਤਾਵਾਂ ਨੂੰ ਨਹੀਂ। ਟਿਕੈਤ ਨੇ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਵੱਲੋਂ ਖੁੱਲ੍ਹੀ ਚੁਣੌਤੀ ਹੈ ਕਿ ਜੇ ਉਸ ਨੇ

ਤਿੰਨੇ ਖੇਤੀ ਕਾਨੂੰਨ ਵਾਪਸ ਨਹੀਂ ਲਏ ਅਤੇ ਐੱਮ. ਐੱਸ. ਪੀ. ਲਾਗੂ ਨਹੀਂ ਕੀਤੀ ਤਾਂ ਵੱਡੀਆਂ-ਵੱਡੀਆਂ ਕੰਪਨੀਆਂ ਦੇ ਗੋਦਾਮਾਂ ਨੂੰ ਢਾਹੁਣ ਦਾ ਕੰਮ ਵੀ ਦੇਸ਼ ਦਾ ਕਿਸਾਨ ਕਰੇਗਾ। ਇਸ ਲਈ ਸੰਯੁਕਤ ਮੋਰਚਾ ਛੇਤੀ ਤਰੀਕ ਵੀ ਦੱਸੇਗਾ। ਮਹਾਪੰਚਾਇਤ ਨੂੰ ਸਵਰਾਜ ਅੰਦੋਲਨ ਦੇ ਨੇਤਾ ਯੋਗੇਂਦਰ ਯਾਦਵ ਅਤੇ ਹੋਰ ਨੇਤਾਵਾਂ ਨੇ ਵੀ ਸੰਬੋਧਨ ਕੀਤਾ।

ਇਹ ਵੀ ਦੇਖੋ:ਅੱਧੀ ਰਾਤ ਅੰਮ੍ਰਿਤਸਰ ਦੀ ਮਾਲ ਮੰਡੀ ਦੇ ਸਰਕਾਰੀ ਕੁਆਟਰਾਂ ‘ਚ ਪੁਲਿਸ ਨੇ ਮਾਰੀ ਰੇਡ, LIVE ਤਸਵੀਰਾਂ ਦੇਖੋ ਕੀ ਮਿਲਿਆ!

Source link

Leave a Reply

Your email address will not be published. Required fields are marked *