ਸੰਘਰਸ਼ਸ਼ੀਲ ਕਿਸਾਨਾਂ ਦਾ ਮਜ਼ਾਕ ਬਣਾਉਣ ਵਾਲਿਆਂ ਨੂੰ ਰੋਮੀ ਘੜਾਮੇਂ ਵਾਲਾ ਦਾ ਮੂੰਹ-ਭੰਨਵਾਂ ਜਵਾਬ- ਰਿਲੀਜ਼ ਕੀਤਾ ਗੀਤ ‘ਅੰਦੋਲਨੀਜੀ’

Romi Gharame Wala released : ਨਵੀਂ ਦਿੱਲੀ : ਲੋਕ ਮੁੱਦਿਆਂ ਨੂੰ ਵਿਸ਼ਾ ਬਣਾ ਕੇ ਆਪਣੇ ਗੀਤਾਂ, ਕਵਿਤਾਵਾਂ ਅਤੇ ਹੋਰ ਰਚਨਾਵਾਂ ਨਾਲ਼ ਨਾਮਣਾ ਖੱਟਣ ਵਾਲ਼ੇ ਰੋਮੀ ਘੜਾਮੇਂ ਵਾਲ਼ਾ ਦਾ ਨਵਾਂ ਗੀਤ ‘ਅੰਦੋਲਨਜੀਵੀ’ ਅੱਜ ਸਯੁੰਕਤ ਕਿਸਾਨ ਮੋਰਚੇ ਦੀ ਮੁੱਖ ਸਟੇਜ ‘ਤੇ ਰਿਲੀਜ਼ ਕੀਤਾ ਗਿਆ। ਪ੍ਰੋਡਿਊਸਰ ਸਤਿੰਦਰਪਾਲ ਸਿੰਘ ਤੀਰ ਅਤੇ ਖਾਲਸਾ ਫੋਟੋਗ੍ਰਾਫੀ ਚੈਨਲ ਦੀ ਇਸ ਪੇਸ਼ਕਸ਼ ਬਾਰੇ ਜਾਣਕਾਰੀ ਦਿੰਦਿਆਂ ਰੋਮੀ ਨੇ ਦੱਸਿਆ ਕਿ ਉਹਨਾਂ ਦੀ ਟੀਮ ਨੇ ਇਹ ਗੀਤ ਲੋਕ ਹਿੱਤਾਂ ਲਈ ਸੰਘਰਸ਼ਸ਼ੀਲ ਯੋਧਿਆਂ ਨੂੰ ਮਜ਼ਾਕ ਕਰਨ ਵਾਲੇ ਲੋਕਾਂ ਨੂੰ ਮੂੰਹ ਤੋੜਵੇਂ ਜਵਾਬ ਵਜੋਂ ਤਿਆਰ ਕੀਤਾ ਗਿਆ ਹੈ। ਜਿਸਦੇ ਸਹਿ ਗੀਤਕਾਰ ਇੰਦਰਜੀਤ ਸਿੰਘ ਤੀਰ ਨਿਊਜ਼ੀਲੈਂਡ ਅਤੇ ਸਹਿ ਗਾਇਕਾ ਬਲਜੀਤ ਕੌਰ ਸੇਖਾਂ ਹਨ।

Romi Gharame Wala released

ਮਿਊਜ਼ਿਕ ਡਾਇਰੈਕਟਰ ਮਨੀ ਬਚਨ, ਵੀਡੀਓ ਡਾਇਰੈਕਟਰ ਗੁਰਵਿੰਦਰ ਸਿੰਘ ਕਾਕੂ ਘਨੌਲੀ, ਮੁੱਖ ਅਦਾਕਾਰਾ ਰਿੰਸੀ ਸ਼ੇਰਗਿੱਲ, ਕੈਮਰਾਮੈਨ ਬਲਜੀਤ ਸਿੰਘ ਬੱਲੀ, ਅਸਿਸਟੈਂਟ ਕੈਮਰਾਮੈਨ ਦਵਿੰਦਰਪਾਲ ਸਿੰਘ ਭੁੱਲਰ ਅਤੇ ਐਡੀਟਰ ਹਰਭਜਨ ਸਿੰਘ ਲੋਧੀਮਾਜਰਾ ਨੇ ਆਪੋ-ਆਪਣੀਆਂ ਸੇਵਾਵਾਂ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ਼ ਨਿਭਾਈਆਂ। ਇਹਨਾਂ ਤੋਂ ਇਲਾਵਾ ਨਾਮਵਾਰ ਪੇਸ਼ਕਾਰ ਰੁਪਿੰਦਰ ਜੋਧਾਂ ਜਾਪਾਨ, ਰਣਬੀਰ ਕੌਰ ਬੱਲ ਯੂ.ਐੱਸ.ਏ ਸਮਾਜ ਸੇਵਿਕਾ ਅਤੇ ਅਜਮੇਰ ਸਿੰਘ ਸਰਪੰਚ ਲੋਧੀਮਾਜਰਾ ਦਾ ਖ਼ਾਸ ਯੋਗਦਾਨ ਰਿਹਾ। ਇਸ ਮੌਕੇ ਸਯੁੰਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂਆਂ ਮੇਜਰ ਸਿੰਘ ਪੁੰਨਾਵਾਲ, ਬਲਜੀਤ ਸਿੰਘ ਗਰੇਵਾਲ, ਡਾ. ਸਤਨਾਮ ਸਿੰਘ ਅਜਨਾਲਾ, ਸੁਰਜੀਤ ਸਿੰਘ ਢੇਰ, ਬਲਵੰਤ ਸਿੰਘ ਬਹਿਰਮ ਕੇ ਤੇ ਹਰਿੰਦਰ ਸਿੰਘ ਦੇ ਨਾਲ਼ ਸਮਾਜ ਸੇਵੀ ਸਤਪਾਲ ਸਿੰਘ ਕਾਕਾ ਭੈਰੋਂ ਮਾਜਰਾ ਅਤੇ ਅਵਤਾਰ ਸਿੰਘ ਪੱਪਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।

Source link

Leave a Reply

Your email address will not be published. Required fields are marked *