ਵਿਕਟੌਰੀਆ ਵਿੱਚ ਕਰੋਨਾ ਦੇ 20 ਨਵੇਂ ਮਾਮਲੇ ਦਰਜ -ਮੈਲਬੋਰਨ ਦਾ ਲਾਕਡਾਊਨ ਇੱਕ ਹਫ਼ਤੇ ਲਈ ਹੋਰ ਵਧਾਇਆ | ਪੰਜਾਬੀ ਅਖ਼ਬਾਰ | Australia & New Zealand Punjbai Newsਵਿਕਟੌਰੀਆ ਵਿੱਚ ਕਰੋਨਾ ਦੇ 20 ਨਵੇਂ ਮਾਮਲੇ ਦਰਜ -ਮੈਲਬੋਰਨ ਦਾ ਲਾਕਡਾਊਨ ਇੱਕ ਹਫ਼ਤੇ ਲਈ ਹੋਰ ਵਧਾਇਆ | ਪੰਜਾਬੀ ਅਖ਼ਬਾਰ | Australia & New Zealand Punjbai NewsSkip to content

ਨਿਊ ਸਾਊਥ ਵੇਲਜ਼ ਦੇ ਬਾਰਡਰਾਂ ਉਪਰ ਮੁੜ ਤੋਂ ਪਾਬੰਧੀਆਂ ਲਾਗੂ

ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 20 ਨਵੇਂ ਮਾਮਲੇ ਦਰਜ ਹੋਏ ਹਨ ਅਤੇ ਇਨ੍ਹਾਂ ਵਿੱਚ 5 ਮਾਮਲੇ ਅਜਿਹੇ ਵੀ ਸ਼ਾਮਿਲ ਹਨ ਜਿਨ੍ਹਾਂ ਦੇ ਸ੍ਰੋਤਾਂ ਦੀ ਜਾਣਕਾਰੀ ਹਾਲੇ ਵੀ ਉਪਲੱਭਧ ਨਹੀਂ ਹੋਈ ਹੈ।
ਉਪਰੋਕਤ ਮਾਮਲਿਆਂ ਵਿੱਚੋਂ 15 ਤਾਂ ਪਹਿਲਾਂ ਵਾਲੇ ਮਾਮਲਿਆਂ ਨਾਲ ਹੀ ਸਬੰਧਤ ਹਨ ਅਤੇ ਇਨ੍ਹਾਂ ਵਿੱਚੋਂ 14 ਪਹਿਲਾਂ ਤੋਂ ਹੀ ਕੁਆਰਨਟੀਨ ਵਿੱਚ ਹਨ।
ਪ੍ਰੀਮੀਅਰ ਨੇ ਕਿਹਾ ਕਿ ਜਨਤਕ ਸਿਹਤ ਅਤੇ ਭਲਾਈ ਨੂੰ ਦੇਖਦਿਆਂ ਮੈਲਬੋਰਨ ਦਾ ਲਾਕਡਾਊਨ ਹੋਰ ਇੱਕ ਹਫ਼ਤੇ ਲਈ ਵਧਾਇਆ ਜਾ ਰਿਹਾ ਹੈ ਅਤੇ ਹੁਣ ਇਹ ਅਗਲੇ ਵੀਰਵਾਰ, 14 ਅਗਸਤ ਰਾਤ ਦੇ 11:59 ਤੱਕ ਲਾਗੂ ਰਹੇਗਾ।
ਨਿਊ ਸਾਊਥ ਵੇਲਜ਼ ਰਾਜ ਅੰਦਰ ਲਗਾਤਾਰ ਬਦਲਦੀਆਂ ਕਰੋਨਾ ਦੀਆਂ ਸਥਿਤੀਆਂ ਨੂੰ ਦੇਖਦਿਆਂ, ਵਿਕਟੋਰੀਆ ਰਾਜ ਦੇ ਪ੍ਰੀਮੀਅਰ ਨੇ ਸੀਮਾ ਉਪਰ ਪਰਮਿਟ ਨੂੰ ਲਾਜ਼ਮੀ ਕਰਨ ਦਾ ਐਲਾਨ ਵੀ ਕਰ ਦਿੱਤਾ ਹੈ ਅਤੇ ਇਹ ਨਿਯਮ ਪਰਸੋਂ ਯਾਨੀ ਕਿ ਸ਼ੁਕਰਵਾਰ ਨੂੰ ਸ਼ਾਮ ਦੇ 6 ਵਜੇ ਤੋਂ ਲਾਗੂ ਹੋ ਜਾਵੇਗਾ।Welcome to Punjabi Akhbar

Install Punjabi Akhbar

×Enable Notifications
  

OK


No thanks


Source link

Leave a Reply

Your email address will not be published. Required fields are marked *