ਹੁਣ ਪੰਜਾਬ ਦੇ ਸਰਪੰਚਾਂ ਨੇ ਵੀ ਪੰਜਾਬ ਸਰਕਾਰ ਖਿਲਾਫ ਖੋਲ੍ਹਿਆ ਮੋਰਚਾ – Daily Post Punjabi

ਜਿੱਥੇ ਪੰਜਾਬ ਵਿੱਚ ਪੰਜਾਬ ਸਰਕਾਰ ਦੇ ਖ਼ਿਲਾਫ਼ ਸਰਕਾਰ ਦੇ ਵੱਖ ਵੱਖ ਵਰਗਾਂ ਦੇ ਮੁਲਾਜ਼ਮ ਹੀ ਆਪਣੀਆਂ ਵੱਖ ਵੱਖ ਮੰਗਾਂ ਨੂੰ ਲੈ ਕੇ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਧਰਨੇ ਮੁਜ਼ਾਹਰੇ ਕਰਦੇ ਆ ਰਹੇ ਹਨ, ਉਥੇ ਹੀ ਹੁਣ ਪੰਜਾਬ ਦੇ ਸਰਪੰਚਾਂ ਨੇ ਵੀ ਪੰਜਾਬ ਸਰਕਾਰ ਖਿਲਾਫ ਆਪਣੀਆਂ ਮੰਗਾਂ ਨੂੰ ਲੈ ਕੇ ਬਿਗਲ ਵਜਾ ਦਿੱਤਾ ਹੈ। ਜਿਸ ਤਹਿਤ ਹੀ ਅੱਜ ਜ਼ਿਲ੍ਹਾ ਸੰਗਰੂਰ ਦੇ ਧੂਰੀ ਹਲਕੇ ਦੇ ਸਰਪੰਚਾਂ ਦੀ ਇੱਕ ਵਿਸਾਲ ਮੀਟਿੰਗ ਸਥਾਨਕ ਸੁਖਵਿੰਦਰਾ ਰੈਸਟੋਰੈਂਟ ਵਿਖੇ ਪੰਚਾਇਤ ਯੂਨੀਅਨ ਧੂਰੀ ਦੇ ਪ੍ਰਧਾਨ ਗੁਰਪਿਆਰ ਸਿੰਘ ਧੂਰਾ ਦੀ ਅਗਵਾਈ ਹੇਠ ਹੋਈ , ਜਿਸ ਮੀਟਿੰਗ ਵਿੱਚ ਧੂਰੀ ਹਲਕੇ ਦੇ ਸਰਪੰਚ ਵੱਡੀ ਗਿਣਤੀ ਵਿੱਚ ਹਾਜ਼ਰ ਹੋਏ।

ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਚਾਇਤ ਯੂਨੀਅਨ ਦੇ ਪ੍ਰਧਾਨ ਸਰਪੰਚ ਗੁਰਪਿਆਰ ਸਿੰਘ ਧੂਰਾ ਨੇ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਪੰਚਾਇਤ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ 23 ਤੇ 24 ਅਗਸਤ ਨੂੰ ਪਟਿਆਲਾ ਵਿਖੇ ਦਿੱਤੇ ਜਾ ਰਹੇ ਵਿਸ਼ਾਲ ਰੋਸ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਧੂਰੀ ਹਲਕੇ ਦੇ ਸਰਪੰਚਾਂ ਵੱਲੋਂ ਪਹੁੰਚਣ ਲਈ ਇਸ ਮੀਟਿੰਗ ਵਿਚ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਧੂਰੀ ਹਲਕੇ ਦੇ ਸਰਪੰਚ ਪੰਚ ਵੱਡੀ ਗਿਣਤੀ ਵਿੱਚ 23, 24 ਅਗਸਤ ਨੂੰ ਪਟਿਆਲੇ ਵਿਖੇ ਪੰਚਾਇਤ ਯੂਨੀਅਨ ਪੰਜਾਬ ਵੱਲੋਂ ਦਿੱਤੇ ਜਾ ਰਹੇ।

ਧਰਨੇ ਵਿੱਚ ਵੱਡੀ ਗਿਣਤੀ ਵਿਚ ਪਹੁੰਚਣਗੇ। ਪ੍ਰਧਾਨ ਗੁਰਪਿਆਰ ਸਿੰਘ ਧੂਰਾ ਸਰਪੰਚ ਨੇ ਕਿਹਾ ਕਿ ਪੰਚਾਇਤ ਯੂਨੀਅਨ ਦੀਆਂ ਪਿਛਲੇ ਲੰਬੇ ਸਮੇਂ ਤੋਂ ਪੁਰਾਣੀਆਂ ਮੰਗਾਂ ਜਿਵੇਂ ਕਿ ਸਰਪੰਚਾਂ ਦੀ ਤਨਖ਼ਾਹ 25000 ਰੁਪਏ ਮਹੀਨਾ, ਪੰਚਾਇਤ ਮੈਂਬਰ ਦੀ ਤਨਖ਼ਾਹ 3000 ਰੁਪਏ ਮਹੀਨਾ, ਨਰੇਗਾ ਦੀਆਂ ਡੇਢ ਸਾਲ ਤੋਂ ਲਟਕਦੀਆਂ ਪੇਮੇਂਟਾ ਕੀਤੀਆਂ ਜਾਣ ਅਤੇ ਨਰੇਗਾ ਦੀਆਂ ਗ੍ਰਾਂਟਾਂ ਦਾ 50 ਪ੍ਰਤੀਸ਼ਤ ਰੁਪਿਆ ਕੈਸ਼ ਦੇਣ ਬਾਰੇ ਅਤੇ ਪੰਚਾਇਤੀ ਵਿਕਾਸ ਕੰਮਾਂ ਵਿਚ ਪੰਚਾਇਤ ਸੈਕਟਰੀ ਅਤੇ ਬੀ ਡੀ ਓ ਦੇ ਸਾਈਨ ਸਰਪੰਚਾਂ ਦੇ ਨਾਲ ਜ਼ਰੂਰੀ ਕਰਨ ਆਦਿ ਮੰਗਾਂ ਅਤੇ ਹੋਰ ਪੰਚਾਇਤ ਯੂਨੀਅਨ ਪੰਜਾਬ ਦੀਆਂ ਮੰਗਾਂ ਨੂੰ ਪੰਜਾਬ ਸਰਕਾਰ ਤੋਂ ਜਲਦ ਪੂਰੀਆਂ ਕਰਨ ਦੀ ਮੰਗ ਕੀਤੀ।

Source link

Leave a Reply

Your email address will not be published. Required fields are marked *