PM ਮੋਦੀ ਇਸ ਮਹੀਨੇ ਕਰ ਸਕਦੇ ਹਨ ਅਮਰੀਕਾ ਦਾ ਦੌਰਾ, ਰਾਸ਼ਟਰਪਤੀ ਬਾਇਡੇਨ ਨਾਲ ਹੋਵੇਗੀ ਪਹਿਲੀ ਮੁਲਾਕਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਤੰਬਰ ਦੇ ਆਖਰੀ ਹਫ਼ਤੇ ਅਮਰੀਕਾ ਦੌਰੇ ‘ਤੇ ਜਾ ਸਕਦੇ ਹਨ। ਮੀਡੀਆ ਰਿਪੋਰਟਾਂ ਅਨੁਸਾਰ ਇਸ ਦੌਰਾਨ ਉਹ ਵਾਸ਼ਿੰਗਟਨ ਡੀਸੀ ਅਤੇ ਨਿਊਯਾਰਕ ਦੀ ਯਾਤਰਾ ਕਰਨਗੇ ।

PM Modi likely to visit US

ਦਰਅਸਲ, ਜੋ ਬਾਇਡੇਨ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਪੀਐਮ ਮੋਦੀ ਦਾ ਇਹ ਪਹਿਲਾ ਅਮਰੀਕੀ ਦੌਰਾ ਹੋਵੇਗਾ ।ਦੱਸਿਆ ਜਾ ਰਿਹਾ ਹੈ ਕਿ ਜੇਕਰ ਸਭ ਕੁਝ ਠੀਕ ਰਿਹਾ ਤਾਂ ਨਰਿੰਦਰ ਮੋਦੀ 22 ਤੋਂ 27 ਸਤੰਬਰ ਵਿਚਾਲੇ ਅਮਰੀਕਾ ਦੇ ਦੌਰੇ ‘ਤੇ ਰਹਿਣਗੇ।

ਇਹ ਵੀ ਪੜ੍ਹੋ: ਹਰੀਸ਼ ਰਾਵਤ ਦੀਆਂ ਵਧੀਆਂ ਮੁਸ਼ਕਲਾਂ : ‘ਪੰਜ ਪਿਆਰੇ’ ਬਿਆਨ ‘ਤੇ ਯੂਥ ਅਕਾਲੀ ਦਲ ਅਪਰਾਧਿਕ ਮਾਮਲਾ ਦਰਜ ਕਰਨ ਲਈ ਦੇਵੇਗਾ ਸ਼ਿਕਾਇਤ

ਦੱਸ ਦੇਈਏ ਕਿ ਪੀਐੱਮ ਮੋਦੀ ਤੇ ਜੋ ਬਾਇਡੇਨ ਵਿਚਾਲੇ ਇਹ ਪਹਿਲੀ ਫੇਸ 2 ਫੇਸ ਮੁਲਾਕਾਤ ਹੋਵੇਗੀ। ਇਸ ਤੋਂ ਪਹਿਲਾਂ ਇਹ ਦੋਵੇਂ ਨੇਤਾ ਤਿੰਨ ਵਾਰ ਵਰਚੁਅਲ ਸੰਮੇਲਨ ਵਿੱਚ ਮੁਲਾਕਾਤ ਕਰ ਚੁੱਕੇ ਹਨ।

PM Modi likely to visit US
PM Modi likely to visit US

ਜੂਨ ਵਿੱਚ G-7 ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਬ੍ਰਿਟੇਨ ਦੌਰੇ ‘ਤੇ ਜਾਣ ਵਾਲੇ ਸਨ, ਪਰ ਕੋਰੋਨਾ ਦੀ ਦੂਜੀ ਲਹਿਰ ਕਾਰਨ ਉਨ੍ਹਾਂ ਨੂੰ ਆਪਣਾ ਦੌਰਾ ਰੱਦ ਕਰਨਾ ਪਿਆ ਸੀ, ਜਿਸ ਕਾਰਨ ਉਨ੍ਹਾਂ ਦੀ ਬਾਇਡੇਨ ਨਾਲ ਮੁਲਾਕਾਤ ਨਹੀਂ ਹੋ ਸਕੀ ਸੀ।

ਇਹ ਵੀ ਪੜ੍ਹੋ: ਦਿੱਲੀ ਵਿਧਾਨ ਸਭਾ ‘ਚ ਮਿਲੀ ਲਾਲ ਕਿਲ੍ਹੇ ਤੱਕ ਜਾਣ ਵਾਲੀ ਸੁਰੰਗ ! ਜਾਣੋ ਕਿੰਝ ਹੁੰਦੀ ਸੀ ਵਰਤੋਂ

ਗੌਰਤਲਬ ਹੈ ਕਿ ਅਫ਼ਗ਼ਾਨਿਸਤਾਨ ਵਿੱਚ ਤੇਜ਼ੀ ਨਾਲ ਬਦਲ ਰਹੇ ਹਾਲਾਤਾਂ ਦੇ ਮੱਦੇਨਜ਼ਰ ਪੀਐੱਮ ਮੋਦੀ ਦਾ ਇਹ ਦੌਰਾ ਮਹੱਤਵਪੂਰਨ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਪੀਐੱਮ ਮੋਦੀ ਬਾਇਡੇਨ ਨਾਲ ਮੁਲਾਕਾਤ ਕਰਨ ਤੋਂ ਤੋਂ ਇਲਾਵਾ ਅਮਰੀਕੀ ਪ੍ਰਸ਼ਾਸਨ ਦੇ ਚੋਟੀ ਦੇ ਅਧਿਕਾਰੀਆਂ ਨਾਲ ਵੀ ਬੈਠਕ ਕਰ ਸਕਦੇ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਦੌਰੇ ‘ਤੇ ਪੀਐੱਮ ਮੋਦੀ ਦੇ ਏਜੰਡੇ ਵਿੱਚ ਅਫਗਾਨਿਸਤਾਨ ਸੰਕਟ ਤੇ ਚੀਨ ਦਾ ਮੁੱਦਾ ਹੋਵੇਗਾ। 

ਇਹ ਵੀ ਦੇਖੋ: Ammy Virk ‘ਤੇ ਹੋਵੇਗਾ ਮੁੱਕਦਮਾ ਦਰਜ? ਕੀਤੀ ਮੁਸਲਿਮ ਧਰਮ ਦੀ ਬੇਅਦਬੀ! Hashmat Sultana ‘ਤੇ ਵੀ | Ammy Virk Song

Source link

Leave a Reply

Your email address will not be published. Required fields are marked *