ਗੁਰਦਾਸ ਮਾਨ ਨੂੰ ਨਹੀਂ ਮਿਲੀ ਜਮਾਨਤ

ਵਿਵਾਦਾਂ ਵਿੱਚ ਘਿਰੇ ਗਾਇਕ ਗੁਰਦਾਸ ਮਾਨ ‘ਤੇ ਦਰਜ ਕੀਤੇ ਕੇਸ ਸੰਬੰਧੀ ਅੱਜ ਮੰਗਲਵਾਰ ਨੂੰ ਅਦਾਲਤ ਵਿੱਚ ਸੁਣਵਾਈ ਹੋਈ। ਜਿਥੇ ਸਿੱਖ ਜਥੇਬੰਦੀਆਂ ਤੇ ਗਾਇਕ ਦੇ ਵਕੀਲਾਂ ਵਿਚਾਲੇ ਬਹਿਕ ਹੋਈ ਜਿਸ ਤੋਂ ਬਾਅਦ ਅਦਾਲਤ ਨੇ ਮਾਨ ਦੀ ਜ਼ਮਾਨਤ ਸੰਬੰਧੀ ਫੈਸਲਾ ਕੱਲ੍ਹ ਤੱਕ ਟਾਲ ਦਿੱਤਾ ਹੈ। ਨਕੋਦਰ ਡੇਰੇ ਦੇ ਲਾਡੀ ਸ਼ਾਹ ਨੂੰ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੇ ਵੰਸ਼ ਦੱਸਣ ਦੇ ਮਾਮਲੇ ਵਿੱਚ ਹਾਲਾਂਕਿ ਗੁਰਦਾਸ ਮਾਨ ਨੇ ਆਪਣੇ ਕੰਨ ਫੜ ਕੇ ਹੱਥ ਜੋੜ ਕੇ ਮੁਆਫੀ ਮੰਗ ਲਈ ਸੀ ਪਰ ਪੁਲਿਸ ਨੇ ਇਸ ਉੱਤੇ ਗੁਰਦਾਸ ਮਾਨ ਦੇ ਖਿਲਾਫ ਐਫਆਈਆਰ ਦਰਜ ਕਰ ਲਈ ਪਰ ਉਨ੍ਹਾਂ ਨੂੰ ਗ੍ਰਿਫਤਾਰ ਨਹੀਂ ਕੀਤਾ। ਗੁਰਦਾਸ ਮਾਨ ਨੇ ਸੈਸ਼ਨ ਕੋਰਟ ਵਿੱਚ ਅਗਾਊਂ ਜ਼ਮਾਨਤ ਦੀ ਅਪੀਲ ਕੀਤੀ ਸੀ, ਜਿਸ ‘ਤੇ ਅੱਜ ਜਲੰਧਰ ਦੀ ਸੈਸ਼ਨ ਕੋਰਟ ਵਿੱਚ ਗੁਰਦਾਸ ਮਾਨ ਦੀ ਜ਼ਮਾਨਤ ‘ਤੇ ਬਹਿਸ ਹੋਈ। ਬਹਿਸ ਦੌਰਾਨ ਸਿੱਖ ਸੰਗਤ ਵੱਲੋਂ ਪੇਸ਼ ਹੋਏ ਵਕੀਲ ਪਰਮਿੰਦਰ ਸਿੰਘ ਢੀਂਗਰਾ ਨੇ ਮਾਣਯੋਗ ਜੱਜ ਨੂੰ ਅਪੀਲ ਕੀਤੀ ਕਿ ਜੇਕਰ ਗੁਰਦਾਸ ਮਾਨ ਬਾਹਰ ਰਹੇ ਤਾਂ ਪੰਜਾਬ ਦੀ ਹਾਲਤ ਵਿਗੜ ਸਕਦੀ ਹੈ, ਕਿਉਂਕਿ ਸਿੱਖ ਸੰਗਤ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਕਾਰਨ ਨਾਰਾਜ਼ ਹੈ, ਇਸ ਲਈ ਗੁਰਦਾਸ ਮਾਨ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਹਾਲਾਂਕਿ ਮਾਣਯੋਗ ਅਦਾਲਤ ਨੇ ਜ਼ਮਾਨਤ ਦੇ ਫੈਸਲੇ ਨੂੰ ਕੱਲ੍ਹ ਤੱਕ ਲਈ ਮੁਲਤਵੀ ਕਰ ਦਿੱਤਾ ਹੈ। ਹਾਲਾਂਕਿ ਮਾਨ ਅਦਾਲਤ ਵਿੱਚ ਪੇਸ਼ ਨਹੀਂ ਹੋਏ ।

Real EstatePrevious articleਇਹ ਪਾਰਟੀ ਪਾਊ ਸਾਰਿਆਂ ਨੂੰ ਵਖਤ , ਏਜੰਡਾ ਤਾਂ ਵੇਖੋ : ਚੱਕ ਲੋ ਧਰ ਲੋ ਪਾਰਟੀ


Source link

Leave a Reply

Your email address will not be published. Required fields are marked *