ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫਲਤਾ- ਟਿਫਿਨ ਬੰਬ, ਹੱਥ-ਗੋਲੇ ਅਤੇ ਪਿਸਤੌਲਾਂ ਸਣੇ 3 ਅੱਤਵਾਦੀ ਕੀਤੇ ਕਾਬੂ

ਚੰਡੀਗੜ/ਤਰਨ ਤਾਰਨ : ਪੰਜਾਬ ਪੁਲਿਸ ਨੇ ਤਰਨਤਾਰਨ ਦੇ ਭਿੱਖੀਵਿੰਡ ਇਲਾਕੇ ਦੇ ਪਿੰਡ ਭਗਵਾਨਪੁਰ ਤੋਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਖਾਲਿਸਤਾਨ ਟਾਈਗਰ ਫੋਰਸ (ਕੇ.ਟੀ.ਐਫ.) ਦੇ ਸਮਰਥਨ ਵਾਲੇ ਇੱਕ ਹੋਰ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਉਕਤ ਵਿਅਕਤੀਆਂ ਕੋਲੋਂ ਫੋਮ ਵਿੱਚ ਪੈਕ ਕੀਤੇ (ਟਿਫਿਨ ਬੰਬ ਦੀ ਤਰਾਂ ਦਿਖਣ ਵਾਲੇ) ਦੋ ਡੱਬੇ, ਦੋ ਹੈਂਡ ਗ੍ਰਨੇਡ (86 ਪੀ) ਅਤੇ ਤਿੰਨ 9 ਐਮ.ਐਮ. ਪਿਸਤੌਲਾਂ ਵੀ ਬਰਾਮਦ ਕੀਤੀਆਂ ਹਨ। ਸਰਹੱਦੀ ਸੂਬੇ ਪੰਜਾਬ ਵਿੱਚ ਡੇਢ ਮਹੀਨੇ ਦੌਰਾਨ ਬਰਾਮਦ ਕੀਤਾ ਗਿਆ ਇਹ 6ਵਾਂ ਟਿਫਿਨ ਬੰਬ ਹੈ।

3 terrorists arrested

ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਕੰਵਰਪਾਲ ਸਿੰਘ, ਕੁਲਵਿੰਦਰ ਸਿੰਘ ਅਤੇ ਕਮਲਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਸਾਰੇ ਮੋਗਾ ਦੇ ਵਸਨੀਕ ਹਨ। ਕੰਵਰਪਾਲ ਨੇ ਖੁਲਾਸਾ ਕੀਤਾ ਕਿ ਉਹ ਦੋ ਹਫਤੇ ਪਹਿਲਾਂ ਕੈਨੇਡਾ ਤੋਂ ਵਾਪਸ ਆਇਆ ਸੀ।

ਇਹ ਸਫਲਤਾ ਪੰਜਾਬ ਪੁਲਿਸ ਵਲੋਂ ਇੱਕ ਡੇਰਾ ਪ੍ਰੇਮੀ ਦੇ ਕਤਲ ਅਤੇ ਇੱਕ ਪੁਜਾਰੀ ‘ਤੇ ਗੋਲੀਬਾਰੀ ਕਰਨ ਵਾਲੇ ਕਈ ਘਿਨਾਉਣੇ ਅਪਰਾਧਾਂ ਵਿੱਚ ਸ਼ਾਮਲ ਕੇ.ਟੀ.ਐਫ. ਦੇ ਤਿੰਨ ਕਾਰਕੁੰਨਾਂ ਨੂੰ ਗ੍ਰਿਫਤਾਰ ਚਾਰ ਮਹੀਨਿਆਂ ਤੋ ਬਾਅਦ ਹਾਸਲ ਹੋਈ ਹੈ। ਇਹ ਤਿੰਨੇ ਵਿਅਕਤੀ ਕੇ.ਟੀ.ਐਫ. ਦੇ ਕੈਨੇਡਾ ਸਥਿਤ ਮੁਖੀ ਹਰਦੀਪ ਸਿੰਘ ਨਿੱਝਰ ਦੇ ਨਿਰਦੇਸ਼ਾਂ ‘ਤੇ ਕੰਮ ਕਰਦੇ ਸਨ।

3 terrorists arrested
3 terrorists arrested

ਵਧੀਕ ਡਾਇਰੈਕਟਰ ਜਨਰਲ ਪੁਲਿਸ (ਏਡੀਜੀਪੀ) ਅੰਦਰੂਨੀ ਸੁਰੱਖਿਆ ਆਰ. ਐਨ ਢੋਕੇ ਨੇ ਦੱਸਿਆ ਕਿ ਪੁਲਿਸ ਚੈਕਿੰਗ ਦੌਰਾਨ ਤਰਨਤਾਰਨ ਪੁਲਿਸ ਦੀਆਂ ਟੀਮਾਂ ਨੇ ਭਿੱਖੀਵਿੰਡ ਦੇ ਪਿੰਡ ਭਗਵਾਨਪੁਰ ਨੇੜੇ ਨਾਕੇ ‘ਤੇ ਸਵਿਫਟ ਕਾਰ (ਨੰਬਰ ਪੀਬੀ 29 ਏਡੀ 6808) ਨੂੰ ਰੋਕਿਆ ਅਤੇ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ।

ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਤਿੰਨੋਂ ਦੋਸ਼ੀ ਹਰਦੀਪ ਨਿੱਝਰ ਦੇ ਨੇੜਲੇ ਸਹਿਯੋਗੀ ਅਰਸ਼ਦੀਪ ਡੱਲਾ ਦੇ ਨਿਰਦੇਸ਼ਾਂ ‘ਤੇ ਡੰਪ ਕੀਤੀ ਅੱਤਵਾਦੀ ਹਾਰਡਵੇਅਰ ਖੇਪ ਨੂੰ ਲੈਣ ਲਈ ਤਰਨਤਾਰਨ ਪਹੁੰਚੇ ਸਨ।

3 terrorists arrested
3 terrorists arrested

ਏਡੀਜੀਪੀ ਢੋਕੇ ਨੇ ਕਿਹਾ ਕਿ ਜਾਂਚ ਦੌਰਾਨ, ਦੋਸ਼ੀ ਵਿਅਕਤੀਆਂ ਨੇ ਖੁਲਾਸਾ ਕੀਤਾ ਕਿ ਖੇਪ ਹਾਸਲ ਕਰਨ ਉਪਰੰਤ, ਉਹ ਅਰਸ਼ਦੀਪ ਡੱਲਾ ਤੋਂ ਹੋਰ ਨਿਰਦੇਸ਼ਾਂ ਦੀ ਉਡੀਕ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਕਮਲਜੀਤ ਅਤੇ ਲਵਪ੍ਰੀਤ, ਜੋ ਪਹਿਲਾਂ ਮੋਗਾ ਤੋਂ ਗ੍ਰਿਫਤਾਰ ਕੀਤੇ ਗਏ ਸਨ, ਨੇ ਦੋਸ਼ੀਆਂ ਨੂੰ ਅਰਸ਼ਦੀਪ ਨਾਲ ਮਿਲਵਾਇਆ ਸੀ।

ਇਹ ਵੀ ਪੜ੍ਹੋ : ਕਾਂਗਰਸ ਬੁਲਾਰਣ ਨੂੰ ਕੈਪਟਨ ਦਾ ਕਰਾਰਾ ਜਵਾਬ- ਪਾਰਟੀ ‘ਚ ਗੁੱਸੇ ਦੀ ਨਹੀਂ ਪਰ ਜ਼ਲੀਲ ਕਰਨ ਦੀ ਥਾਂ ਹੈ?

ਇਸ ਦੌਰਾਨ ਐਫਆਈਆਰ ਨੰਬਰ 110 ਮਿਤੀ 22-09 2021 ਨੂੰ ਆਈਪੀਸੀ ਦੀ ਧਾਰਾ 307, ਵਿਸਫੋਟਕ ਪਦਾਰਥ ਸੋਧ ਕਾਨੂੰਨ ਦੀ ਧਾਰਾ 475, ਗੈਰਕਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀ ਧਾਰਾ 13/18/20 ( ਯੂਏਪੀਏ) ਅਤੇ ਆਰਮਜ ਐਕਟ ਦੀ ਧਾਰਾ 25/54/59 ਤਹਿਤ ਥਾਣਾ ਭਿੱਖੀਵਿੰਡ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ 8 ਅਗਸਤ, 2021 ਨੂੰ, ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਲੋਪੋਕੇ ਦੇ ਪਿੰਡ ਡਾਲੇਕੇ ਤੋਂ ਇੱਕ ਟਿਫਿਨ ਬੰਬ ਦੇ ਨਾਲ ਪੰਜ ਹੈਂਡ ਗ੍ਰੇਨੇਡ ਬਰਾਮਦ ਕੀਤੇ ਸਨ। ਇਸੇ ਤਰ੍ਹਾਂ, ਕਪੂਰਥਲਾ ਪੁਲਿਸ ਨੇ 20 ਅਗਸਤ 2021 ਨੂੰ ਫਗਵਾੜਾ ਤੋਂ ਦੋ ਜ਼ਿੰਦਾ ਹੱਥਗੋਲੇ, ਇੱਕ ਜ਼ਿੰਦਾ ਟਿਫਿਨ ਬੰਬ ਅਤੇ ਹੋਰ ਵਿਸਫੋਟਕ ਸਮੱਗਰੀ ਵਾਲੀ ਸਮਾਨ ਦੀ ਖੇਪ ਵੀ ਬਰਾਮਦ ਕੀਤੀ ਸੀ, ਜਦੋਂ ਕਿ ਤੀਜੇ ਟਿਫਿਨ ਦੀ ਵਰਤੋਂ 8, 2021 ਅਗਸਤ ਨੂੰ ਅਜਨਾਲਾ ਵਿੱਚ ਇੱਕ ਤੇਲ ਦੇ ਟੈਂਕਰ ਨੂੰ ਉਡਾਉਣ ਲਈ ਕੀਤੀ ਗਈ ਸੀ। ਚੌਥਾ ਟਿਫਿਨ ਬੰਬ 18 ਸਤੰਬਰ, 2021 ਨੂੰ ਫਾਜਿਲਕਾ ਦੇ ਪਿੰਡ ਧਰਮਪੁਰਾ ਦੇ ਖੇਤਾਂ ਵਿੱਚੋਂ ਬਰਾਮਦ ਹੋਇਆ ਸੀ।

Source link

Leave a Reply

Your email address will not be published. Required fields are marked *