ਗੁਲਜ਼ਾਰ ਇੰਦਰ ਚਾਹਲ ਨੇ ਪੰਜਾਬ ਕਾਂਗਰਸ ਦੇ ਖਜ਼ਾਨਚੀ ਦੇ ਅਹੁਦੇ ਤੋਂ ਦਿੱਤਾ ਅਸਤੀਫਾ

ਪੰਜਾਬ ਕਾਂਗਰਸ ਵਿਚ ਇੱਕ ਵਾਰ ਫਿਰ ਤੋਂ ਘਮਾਸਾਨ ਮਚ ਗਿਆ ਹੈ। ਪਾਰਟੀ ਵਿਚ ਅਸਤੀਫੇ ਦੇਣ ਦਾ ਦੌਰ ਸ਼ੁਰੂ ਹੋ ਗਿਆ ਹੈ। ਅੱਜ ਪੰਜਾਬ ਪ੍ਰਦੇਸ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਹੈ।

ਇਸੇ ਦਰਮਿਆਨ ਇੱਕ ਵੱਡੀ ਖਬਰ ਇਹ ਵੀ ਸਾਹਮਣੇ ਆ ਰਹੀ ਹੈ ਕਿ ਗੁਲਜ਼ਾਰ ਇੰਦਰ ਸਿੰਘ ਚਾਹਲ ਜੋ ਕਿ ਪੰਜਾਬ ਕਾਂਗਰਸ ਦੇ ਖਜ਼ਾਨਚੀ ਵਜੋਂ ਸੇਵਾਵਾਂ ਨਿਭਾ ਰਹੇ ਸਨ, ਨੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਗੁਲਜਾਰ ਇੰਦਰ ਚਾਹਲ ਨਵਜੋਤ ਸਿੰਘ ਸਿੱਧੂ ਦੇ ਖਾਸ ਮੰਨੇ ਜਾਂਦੇ ਹਨ।

ਕੁਝ ਦੇਰ ਪਹਿਲਾਂ ਉਹ ਨਵਜੋਤ ਸਿੰਘ ਸਿੱਧੂ ਦੇ ਘਰ ਪਹੁੰਚੇ ਸਨ ਅਤੇ ਜਿਵੇਂ ਹੀ ਘਰ ਤੋਂ ਬਾਹਰ ਨਿਕਲੇ ਤਾਂ ਟਵੀਟ ਜ਼ਰੀਏ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ। ਗੁਲਜ਼ਾਰ ਇੰਦਰ ਚਾਹਲ ਕਾਂਗਰਸ ਪਾਰਟੀ ਵਿਚ ਬਤੌਰ ਖਜ਼ਾਨਚੀ ਸੇਵਾਵਾਂ ਨਿਭਾ ਰਹੇ ਸਨ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਨਿਯੁਕਤੀ ਹੋਈ ਸੀ।

ਇਹ ਵੀ ਪੜ੍ਹੋ : ਦੀਪ ਸਿੱਧੂ ਦੀ ਚੋਣ ਲੜਨ ਜਾਂ SKM ਨੂੰ ਟੱਕਰ ਦੇਣ ਦੀ ਤਿਆਰੀ? ਬਣਾਈ ਨਵੀਂ ਜਥੇਬੰਦੀ ‘ਵਾਰਿਸ ਪੰਜਾਬ ਦੇ’

The post ਗੁਲਜ਼ਾਰ ਇੰਦਰ ਚਾਹਲ ਨੇ ਪੰਜਾਬ ਕਾਂਗਰਸ ਦੇ ਖਜ਼ਾਨਚੀ ਦੇ ਅਹੁਦੇ ਤੋਂ ਦਿੱਤਾ ਅਸਤੀਫਾ appeared first on Daily Post Punjabi.

Source link

Leave a Reply

Your email address will not be published. Required fields are marked *