ਲਖੀਮਪੁਰ ਮਾਮਲੇ ‘ਤੇ ਬੋਲੇ ਅਜੈ ਮਿਸ਼ਰਾ – ‘ਮੇਰਾ ਬੇਟਾ ਨਹੀਂ ਸੀ ਮੌਕੇ ‘ਤੇ ਮੌਜੂਦ, ਵੀਡੀਓ ਦਿਖਾ ਦੋ ਦੇ ਦੇਵਾਂਗਾ ਅਸਤੀਫਾ’

ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਵਾਪਰੀ ਘਟਨਾ ਨੂੰ ਲੈ ਕੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਉੱਤੇ ਵਿਰੋਧੀ ਧਿਰ ਦਾ ਰਵੱਈਆ ਬਹੁਤ ਸਖਤ ਹੈ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸਾਨਾਂ ਨੂੰ ਉਨ੍ਹਾਂ ਦੇ ਪੁੱਤਰ ਦੀ ਮੌਜੂਦਗੀ ਵਿੱਚ ਇੱਕ ਕਾਰ ਦੁਆਰਾ ਕੁਚਲ ਕੇ ਮਾਰਿਆ ਗਿਆ ਸੀ।

ajay mishra teni says

ਦੂਜੇ ਪਾਸੇ, ਸੰਸਦ ਮੈਂਬਰ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਨੇ ਚੁਣੌਤੀ ਦਿੱਤੀ ਹੈ ਕਿ ਜੇ ਕੋਈ ਵੀ ਮੌਕੇ ‘ਤੇ ਉਨ੍ਹਾਂ ਦੇ ਪੁੱਤਰ ਦੀ ਮੌਜੂਦਗੀ ਦਾ ਇੱਕ ਵੀ ਵੀਡੀਓ ਦਿਖਾਉਂਦਾ ਹੈ, ਤਾਂ ਉਹ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ। ਮੰਤਰੀ ਅਜੈ ਮਿਸ਼ਰਾ ਟੇਨੀ ਨੇ ਮੰਗਲਵਾਰ ਨੂੰ ਪੱਤਰਕਾਰਾਂ ਦੇ ਪ੍ਰਸ਼ਨਾਂ ਦੇ ਉੱਤਰ ਦਿੰਦੇ ਹੋਏ ਕਿਹਾ, ‘ਮੈਂ ਲਗਾਤਾਰ ਆਪਣੀ ਗੱਲ ਕਹਿ ਰਿਹਾ ਹਾਂ। ਸਾਡੇ ਕੋਲ ਇਹ ਸਾਬਿਤ ਕਰਨ ਦੇ ਸਬੂਤ ਹਨ ਕਿ ਨਾ ਤਾਂ ਮੈਂ ਅਤੇ ਨਾ ਹੀ ਮੇਰਾ ਪੁੱਤਰ ਮੌਕੇ ‘ਤੇ ਮੌਜੂਦ ਸੀ। ਮੈਨੂੰ ਮੇਰੇ ਪੁੱਤਰ ਦੀ ਮੌਜੂਦਗੀ ਦਾ ਇੱਕ ਵੀਡਿਓ ਦਿਖਾਉ, ਮੈਂ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਵਾਂਗਾ। ਅਸੀਂ ਕਿਸੇ ਵੀ ਤਰ੍ਹਾਂ ਦੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਾਂ। ਜੋ ਵੀ ਦੋਸ਼ੀ ਹੈ, ਜਿਸਨੇ ਇਹ ਸਭ ਯੋਜਨਾ ਬਣਾਈ ਹੈ, ਨੂੰ ਬਖਸ਼ਿਆ ਨਹੀਂ ਜਾਵੇਗਾ।

ਇਸ ਦੇ ਨਾਲ ਹੀ ਸੀਪੀਆਈ ਨੇ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ। ਅਜੇ ਮਿਸ਼ਰਾ ਟੇਨੀ ਦੇ ਪੁੱਤਰ ਅਸ਼ੀਸ਼ ਮਿਸ਼ਰਾ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਇਸ ਬਾਰੇ ਅਸ਼ੀਸ਼ ਮਿਸ਼ਰਾ ਨੇ ਕਿਹਾ ਕਿ ਜੇਕਰ ਮੇਰੇ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ, ਤਾਂ ਇਹ ਰਾਕੇਸ਼ ਟਿਕੈਤ ਦੇ ਵਿਰੁੱਧ ਕਿਉਂ ਨਹੀਂ ਸੀ? ਮੈਂ ਮੌਕੇ ‘ਤੇ ਮੌਜੂਦ ਨਹੀਂ ਸੀ। ਜਿਹੜੇ ਭਾਜਪਾ ਵਰਕਰ ਮਾਰੇ ਗਏ ਹਨ, ਉਨ੍ਹਾਂ ਨੂੰ ਵੀ ਮੁਆਵਜ਼ਾ ਮਿਲਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੀ ਧੀ ਰਾਬੀਆ ਸਿੱਧੂ ਵੀ ਸ਼ੁਰੂ ਕਰੇਗੀ ਸਿਆਸੀ ਪਾਰੀ ! ਚਰਚਾਵਾਂ ਜ਼ੋਰਾਂ-ਸ਼ੋਰਾਂ ’ਤੇ

ਉੱਥੇ ਹੀ ਲਖੀਮਪੁਰ ਖੀਰੀ ਵਿੱਚ ਹੋਈ ਹਿੰਸਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ਵਿੱਚ, ਇਹ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਕਾਰ ਵਿਰੋਧ ਕਰਨ ਵਾਲੇ ਕਿਸਾਨਾਂ ਨੂੰ ਜਾਣਬੁੱਝ ਕੇ ਲਤਾੜ ਦਿਆਂ ਹੋਏ ਅੱਗੇ ਨਿਕਲ ਰਹੀ ਹੈ। ਜਿਵੇਂ ਹੀ ਇਸ ਘਟਨਾ ਦਾ ਵੀਡੀਓ ਸਾਹਮਣੇ ਆਇਆ, ਹੁਣ ਸਰਕਾਰ ਨੂੰ ਵੀ ਘਿਰਦੀ ਹੋਈ ਨਜਰ ਆ ਰਹੀ ਹੈ। ਐਨਸੀਪੀ ਮੁਖੀ ਸ਼ਰਦ ਪਵਾਰ ਨੇ ਇਸ ਵੀਡੀਓ ਦੀ ਤੁਲਨਾ ‘ਜਲਿਆਂਵਾਲਾ ਬਾਗ ਕਾਂਡ’ ਨਾਲ ਕੀਤੀ, ਜਦਕਿ ਭਾਜਪਾ ਦੀ ਆਪਣੀ ਸਹਿਯੋਗੀ ਜੇਡੀਯੂ ਨੇ ਵੀ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਇਹ ‘ਬ੍ਰਿਟਿਸ਼ ਸਮੇਂ’ ਦੀ ਯਾਦ ਦਿਵਾਉਂਦੀ ਹੈ।

Source link

Leave a Reply

Your email address will not be published. Required fields are marked *