ਗਾਇਕ ਗਿੱਪੀ ਗਰੇਵਾਲ ਦਾ ਨਵਾਂ ਗੀਤ ‘Bandook’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ

gippy grewal new song bandook : ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ (Gippy Grewal) ਏਨੀਂ ਦਿਨੀਂ ਆਪਣੀ ਮਿਊਜ਼ਿਕ ਐਲਬਮ ‘Limited Edition’ ਕਰਕੇ ਖੂਬ ਸੁਰਖੀਆਂ ਬਟੋਰ ਰਹੇ ਨੇ। ਇਸ ਐਲਬਮ ‘ਚੋਂ ਇੱਕ ਤੋਂ ਬਾਅਦ ਇੱਕ ਗੀਤ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਨੇ। ਹੁਣ ਉਹ ਆਪਣੇ ਨਵੇਂ ਰੋਮਾਂਟਿਕ ਗੀਤ ‘Bandook’ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ।ਇਸ ਗੀਤ ‘ਚ ਗਿੱਪੀ ਗਰੇਵਾਲ ਮੁਟਿਆਰ ਦੀ ਤਾਰੀਫਾਂ ਕਰਦੇ ਹੋਏ ਨਜ਼ਰ ਆ ਰਹੇ ਨੇ।

ਦਰਸ਼ਕਾਂ ਨੂੰ ਇਸ ਰੋਮਾਂਟਿਕ ਗੀਤ ‘ਚ ਗਿੱਪੀ ਗਰੇਵਾਲ ਦੇ ਬਹੁਤ ਪਹਿਲਾਂ ਆਏ ‘ਫੁਲਕਾਰੀ’ ਗੀਤ ਦੀ ਵੀ ਹਲਕੀ ਜਿਹੀ ਧੁਨ ਸੁਣਨ ਨੂੰ ਮਿਲ ਰਹੀ ਹੈ । ਇਸ ਗੀਤ ਦੇ ਬੋਲ ਰਿੱਕੀ ਖ਼ਾਨ ਨੇ ਲਿਖੇ ਨੇ ਤੇ ਮਿਊਜ਼ਿਕ Redroom Studio ਨੇ ਦਿੱਤਾ ਹੈ। ਹੈਰੀ ਚਾਹਲ ਨੇ ਇਸ ਗਾਣੇ ਦਾ ਵੀਡੀਓ ਤਿਆਰ ਕੀਤਾ ਹੈ। ਵੀਡੀਓ ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਗਿੱਪੀ ਗਰੇਵਾਲ ਤੇ ਫੀਮੇਲ ਮਾਡਲ Tanu Grewal।

gippy grewal new song bandook

ਜੇ ਗੱਲ ਕਰੀਏ ਮਿਊਜ਼ਿਕ ਐਲਬਮ ‘Limited Edition’ ਦੀ ਟਰੈਕ ਲਿਸਟ ਦੀ ਤਾਂ ਦਰਸ਼ਕਾਂ ਨੂੰ ਇਸ ਐਲਬਮ ‘ਚ ਇੱਕ ਜਾਂ ਦਸ ਨਹੀਂ ਸਗੋਂ ਪੂਰੇ 22 ਗੀਤ ਸੁਣਨ ਨੂੰ ਮਿਲਣਗੇ। ਗਾਇਕੀ ਦੇ ਨਾਲ ਗਿੱਪੀ ਗਰੇਵਾਲ ਪੰਜਾਬੀ ਫ਼ਿਲਮ ਜਗਤ ਚ ਕਾਫੀ ਐਕਟਿਵ ਨੇ। ਆਉਣ ਵਾਲੇ ਸਮੇਂ ‘ਚ ਉਹ ਪਾਣੀ ‘ਚ ਮਧਾਣੀ, ਫੱਟੇ ਦਿੰਦੇ ਚੱਕ ਪੰਜਾਬੀ, ਸ਼ਾਵਾ ਨੀ ਗਿਰਧਾਰੀ ਲਾਲ ਵਰਗੀਆਂ ਕਈ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ।

ਇਹ ਵੀ ਦੇਖੋ : ਸੋਨੀਆ ਮਾਨ ਦੀ ਯੋਗੀ ਨੂੰ ਲਲਕਾਰ, ਕਹਿੰਦੀ ‘’ਮੰਤਰੀ ਦਾ ਮੁੰਡਾ ਬਚਾਉਣ ਲਈ ਗਲਤ ਬਣਾਈ ਪੋਸਟ ਮਾਰਟਮ ਦੀ ਰਿਪੋਰਟ’’

Source link

Leave a Reply

Your email address will not be published. Required fields are marked *