ਲਖੀਮਪੁਰ ਮਾਮਲਾ : ਕੇਂਦਰੀ ਮੰਤਰੀ ਦੇ ਮੁੰਡੇ ਅਸ਼ੀਸ਼ ਮਿਸ਼ਰਾ ਨੇ ਕੀਤਾ ਸਰੈਂਡਰ

ਕੇਂਦਰੀ ਮੰਤਰੀ ਅਜੇ ਕੁਮਾਰ ਮਿਸ਼ਰਾ ਟੇਨੀ ਦੇ ਬੇਟੇ ਆਸ਼ੀਸ਼ ਮਿਸ਼ਰਾ ਲਖੀਮਪੁਰ ਖੀਰੀ ਸਥਿਤ ਕ੍ਰਾਈਮ ਬ੍ਰਾਂਚ ਦੇ ਦਫਤਰ ਪਹੁੰਚ ਗਏ ਹਨ। ਪੁਲਿਸ ਨੇ ਅਸ਼ੀਸ਼ ਮਿਸ਼ਰਾ ਨੂੰ ਅੱਜ ਸਵੇਰੇ 11 ਵਜੇ ਪੇਸ਼ ਹੋਣ ਲਈ ਕਿਹਾ ਸੀ।

ashish mishra police line

ਆਸ਼ੀਸ਼ ਮਿਸ਼ਰਾ ਕ੍ਰਾਈਮ ਬ੍ਰਾਂਚ ਵੱਲੋਂ ਦਿੱਤੀ ਗਈ ਸਵੇਰੇ 11 ਵਜੇ ਦੀ ਡੈੱਡਲਾਈਨ ਤੋਂ ਕਰੀਬ 22 ਮਿੰਟ ਪਹਿਲਾਂ ਸਵੇਰੇ 10.38 ਵਜੇ ਕ੍ਰਾਈਮ ਬ੍ਰਾਂਚ ਦੇ ਦਫਤਰ ਪਹੁੰਚੇ ਹਨ। ਪੁਲਿਸ ਵਿਭਾਗ ਦੇ ਉੱਚ ਅਧਿਕਾਰੀ ਅਤੇ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੀ ਟੀਮ ਪਹਿਲਾਂ ਹੀ ਕ੍ਰਾਈਮ ਬ੍ਰਾਂਚ ਦੇ ਦਫਤਰ ਪਹੁੰਚ ਚੁੱਕੀ ਸੀ। ਜਾਂਚ ਟੀਮ ਦੇ ਸਾਹਮਣੇ ਆਸ਼ੀਸ਼ ਦੀ ਪੇਸ਼ੀ ਲਈ ਪੁਲਿਸ ਲਾਈਨ ਵਿੱਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਹਰ ਜਗ੍ਹਾ ਬੈਰੀਕੇਡ ਲਗਾਏ ਗਏ ਹਨ। ਹਰ ਜਗ੍ਹਾ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।

ਇਹ ਵੀ ਪੜ੍ਹੋ : ਅਗਲੇ ਹਫਤੇ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ, ਵਿਵਾਦ ਦਾ ਡਰ

ਜ਼ਿਕਰਯੋਗ ਹੈ ਕਿ ਕ੍ਰਾਈਮ ਬ੍ਰਾਂਚ ਨੇ ਆਸ਼ੀਸ਼ ਮਿਸ਼ਰਾ ਨੂੰ ਸੰਮਨ ਕੀਤਾ ਸੀ। ਕ੍ਰਾਈਮ ਬ੍ਰਾਂਚ ਦੇ ਵੱਲੋ ਆਸ਼ੀਸ਼ ਮਿਸ਼ਰਾ ਨੂੰ ਤਲਬ ਕੀਤਾ ਗਿਆ ਸੀ ਅਤੇ 9 ਅਕਤੂਬਰ ਨੂੰ ਦਿਨ ਦੇ 11 ਵਜੇ ਤੋਂ ਪਹਿਲਾਂ ਪੇਸ਼ ਹੋਣ ਲਈ ਕਿਹਾ ਗਿਆ ਸੀ। ਆਸ਼ੀਸ਼ ‘ਤੇ ਕਿਸਾਨਾਂ’ ਤੇ ਕਾਰ ਚੜ੍ਹਾਉਣ ਦਾ ਦੋਸ਼ ਹੈ। ਉੱਥੇ ਹੀ ਸੁਪਰੀਮ ਕੋਰਟ ਦੀ ਯੂਪੀ ਸਰਕਾਰ ਨੂੰ ਫਟਕਾਰ ਤੋਂ ਬਾਅਦ ਬੀਤੇ ਦਿਨ ਇਸ ਮਾਮਲੇ ‘ਤੇ ਖੁਦ ਮੰਤਰੀ ਅਜੈ ਮਿਸ਼ਰਾ ਦਾ ਬਿਆਨ ਸਾਹਮਣੇ ਆਇਆ ਸੀ। ਅਜੇ ਮਿਸ਼ਰਾ ਨੇ ਕਿਹਾ ਸੀ ਕਿ ਮੇਰਾ ਬੇਟਾ ਕੱਲ੍ਹ (ਸ਼ਨੀਵਾਰ) ਨੂੰ ਪੇਸ਼ ਹੋਏਗਾ ਅਤੇ ਇਸ ਮਾਮਲੇ ਵਿੱਚ ਪੁਲਿਸ ਨੂੰ ਸਹਿਯੋਗ ਵੀ ਦੇਵੇਗਾ। ਉਹ ਕਿਤੇ ਨਹੀਂ ਭੱਜਿਆ। ਉਹ ਨਿਰਦੋਸ਼ ਹੈ, ਅੱਜ ਉਸ ਦੀ ਸਿਹਤ ਠੀਕ ਨਹੀਂ ਸੀ, ਕੱਲ੍ਹ ਉਹ ਜਾਂਚ ਏਜੰਸੀ ਸਾਹਮਣੇ ਸਬੂਤਾਂ ਸਮੇਤ ਪੇਸ਼ ਹੋਏਗਾ। ਜਾਂਚ ਹੋਣ ਦੇਵੋ, ਸੱਚ ਸਭ ਦੇ ਸਾਹਮਣੇ ਆ ਜਾਵੇਗਾ। ਇਸ ਤੋਂ ਇਲਾਵਾ ਅਸਤੀਫੇ ਦੀ ਮੰਗ ਬਾਰੇ ਅਜੈ ਮਿਸ਼ਰਾ ਨੇ ਕਿਹਾ ਕਿ ਵਿਰੋਧੀ ਧਿਰ ਦਾ ਕੰਮ ਅਸਤੀਫੇ ਦੀ ਮੰਗ ਕਰਨਾ ਹੈ। ਅਜੈ ਮਿਸ਼ਰਾ ਨੇ ਕਿਹਾ ਕਿ ਮੇਰਾ ਬੇਟਾ ਉਸ ਘਟਨਾ ਵਿੱਚ ਸ਼ਾਮਿਲ ਨਹੀਂ ਸੀ।

ਇਹ ਵੀ ਦੇਖੋ : Navratri Special Recipe | Sabudana Khichdi Recipe | ਸਾਬੂਦਾਣਾ ਖਿਚੜੀ |Roti Paani #navratrirecipe

Source link

Leave a Reply

Your email address will not be published. Required fields are marked *