ਏਅਰ ਇੰਡੀਆ ‘ਤੇ ਸਰਕਾਰ ਨੇ ਲਿਆ ਵੱਡਾ ਫੈਸਲਾ, ਜਿੱਥੇ ਜ਼ਰੂਰਤ ਨਹੀਂ ਉੱਥੋਂ ਸਰਕਾਰੀ ਕੰਟਰੋਲ ਕਰਾਂਗੇ ਖਤਮ : PM ਮੋਦੀ

ਪ੍ਰਧਾਨ ਮੰਤਰੀ ਮੋਦੀ ਨੇ ਅੱਜ ਭਾਰਤੀ ਪੁਲਾੜ ਸੰਘ (ISPA) ਦਾ ਉਦਘਾਟਨ ਕੀਤਾ। ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਏਅਰ ਇੰਡੀਆ ‘ਤੇ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਜਿੱਥੇ ਜ਼ਰੂਰਤ ਨਹੀਂ ਹੈ ਉੱਥੇ ਸਰਕਾਰੀ ਕੰਟਰੋਲ ਖਤਮ ਕੀਤਾ ਜਾਵੇਗਾ। ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਜਿੰਨੀ ਫੈਸਲਾਕੁੰਨ ਸਰਕਾਰ ਵਿੱਚ ਹੈ, ਉੰਨੀ ਪਹਿਲਾਂ ਕਦੇ ਵੀ ਨਹੀਂ ਰਹੀ ਹੈ।

PM Modi on Air India

ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਸਪੇਸ ਸੈਕਟਰ ਤੇ ਸਪੇਸ ਟੈੱਕ ਨੂੰ ਲੈ ਕੇ ਅੱਜ ਭਾਰਤ ਵਿੱਚ ਜੋ ਵੱਡੇ ਸੁਧਾਰ ਹੋ ਰਹੇ ਹਨ, ਉਹ ਇਸਦੀ ਇੱਕ ਕੜੀ ਹੈ। ਉਨ੍ਹਾਂ ਨੇ ਇੰਡਿਅਨ ਸਪੇਸ ਐਸੋਸੀਏਸ਼ਨ ਦੇ ਗਠਨ ਲਈ ਸਭ ਨੂੰ ਵਧਾਈ ਦਿੱਤੀ।

ਇਹ ਵੀ ਪੜ੍ਹੋ: ਲਖੀਮਪੁਰ ਹਿੰਸਾ ਦੇ ਵਿਰੋਧ ‘ਚ ਅੱਜ ਮਹਾਰਾਸ਼ਟਰ ਬੰਦ, ਕਿਹਾ-“ਪੂਰਾ ਰਾਜ ਦੇਸ਼ ਦੇ ਕਿਸਾਨਾਂ ਦੇ ਨਾਲ”

ਪੀਐੱਮ ਮੋਦੀ ਨੇ ਅੱਗੇ ਕਿਹਾ ਕਿ ਜਦੋਂ ਅਸੀਂ ਸਪੇਸ ਰਿਫਾਰਮਸ ਦੀ ਗੱਲ ਕਰਦੇ ਹਾਂ ਤਾਂ ਇਹ 4  ਮੁੱਖ ਗੱਲਾਂ ‘ਤੇ ਅਧਾਰਿਤ ਹੈ।  ਜਿਸ ਵਿੱਚ ਪਹਿਲਾ- ਪ੍ਰਾਈਵੇਟ ਸੈਕਟਰ ਦੀ ਆਜ਼ਾਦੀ, ਦੂਜਾ- ਸਰਕਾਰ ਦੀ ਇਨੈਬਲਰ ਦੇ ਰੂਪ ਵਿੱਚ ਭੂਮਿਕਾ, ਤੀਜਾ- ਭਵਿੱਖ ਲਈ ਨੌਜਵਾਨਾਂ ਨੂੰ ਤਿਆਰ ਕਰਨਾ ਤੇ ਚੌਥਾ- ਸਪੇਸ ਸੈਕਟਰ ਨੂੰ ਮਨੁੱਖੀ ਵਿਕਾਸ ਦੇ ਸਾਧਨ ਦੇ ਰੂਪ ਵਿੱਚ ਦੇਖਣਾ।

PM Modi on Air India
PM Modi on Air India

ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਸਾਡਾ ਸਪੇਸ ਸੈਕਟਰ 130 ਕਰੋੜ ਦੇਸ਼ ਵਾਸੀਆਂ ਦੇ ਵਿਕਾਸ ਦਾ ਇੱਕ ਵੱਡਾ ਜ਼ਰੀਆ ਹੈ। ਸਾਡੇ ਲਈ ਸਪੇਸ ਸੈਕਟਰ ਯਾਨੀ ਵਧੀਆ ਮੈਪਿੰਗ, ਇਮੇਜਿੰਗ ਤੇ ਕੁਨੈਕਟਿਵਿਟੀ ਦੀ ਸੁਵਿਧਾ।  ਉਨ੍ਹਾਂ ਕਿਹਾ ਕਿ ਆਤਮ-ਨਿਰਭਰ ਭਾਰਤ ਮੁਹਿੰਮ ਸਿਰਫ਼ ਇੱਕ ਵਿਜ਼ਨ ਨਹੀਂ ਬਲਕਿ ਚੰਗੇ ਵਿਚਾਰ ਤੇ ਚੰਗੀ ਰਣਨੀਤੀ ਵੀ ਹੈ। ਇੱਕ ਅਜਿਹੀ ਰਣਨੀਤੀ ਜੋ ਭਾਰਤ ਦੇ ਟੈਕਨੋਲੋਜੀ ਐਕਸਪਰਟੀਜ਼ ਨੂੰ ਆਧਾਰ ਬਣਾ ਕੇ ਭਾਰਤ ਨੂੰ ਇਨੋਵੇਸ਼ਨ ਦਾ ਗਲੋਬਲ ਸੈਂਟਰ ਬਣਾਵੇ। 

Source link

Leave a Reply

Your email address will not be published. Required fields are marked *