ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਡੱਬੇ ਸਮੇਤ ਮਠਿਆਈਆਂ ਤੋਲਣ ਜਾਂ ਵੇਚਣ ’ਤੇ ਪੂਰਨ ਪਾਬੰਦੀ – Daily Post Punjabi

ਮਾਨਸਾ: ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਮਹਿੰਦਰ ਪਾਲ ਨੇ ਫੌਜ਼ਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਲੋਕਾਂ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਮਾਨਸਾ ਵਿੱਚ ਦੁਕਾਨਦਾਰਾਂ ਵੱਲੋਂ ਡੱਬੇ ਸਮੇਤ ਮਠਿਆਈਆਂ ਤੋਲਣ ਜਾਂ ਵੇਚਣ ’ਤੇ ਪੂਰਨ ਪਾਬੰਦੀ ਲਗਾਈ ਹੈ। ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਤਿਓਹਾਰਾਂ ਦੇ ਮੌਕੇ ਲੋਕਾਂ ਵੱਲੋਂ ਮਠਿਆਈਆਂ ਦੀ ਖਰੀਦੋ-ਫਰੋਖ਼ਤ ਵੱਡੇ ਪੱਧਰ ’ਤੇ ਕੀਤੀ ਜਾਂਦੀ ਹੈ।

ਉਨ੍ਹਾਂ ਕਿਹਾ ਕਿ ਆਮ ਤੌਰ ’ਤੇ ਦੁਕਾਨਦਾਰਾਂ ਵੱਲੋਂ ਮਠਿਆਈਆਂ ਨੂੰ ਡੱਬੇ ਸਮੇਤ ਤੋਲਕੇ ਗ੍ਰਾਹਕ ਨੂੰ ਵੇਚੀ ਜਾਂਦੀ ਹੈ। ਇਸ ਤਰ੍ਹਾਂ ਨਾਲ ਦੁਕਾਨਦਾਰਾਂ ਵੱਲੋਂ ਮਠਿਆਈਆਂ ਡੱਬੇ ਸਮੇਤ ਤੋਲਕੇ ਗ੍ਰਾਹਕਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਲਈ ਦੁਕਾਨਦਾਰਾਂ ਵੱਲੋਂ ਮਠਿਆਈਆਂ ਨੂੰ ਡੱਬੇ ਸਮੇਤ ਤੋਲਕੇ ਵੇਚਣ ’ਤੇ ਪੂਰਨ ਪਾਬੰਧੀ ਲਗਾਉਣ ਲੋਕ ਹਿੱਤ ਵਿੱਚ ਅਤਿ ਜ਼ਰੂਰੀ ਹੈ। ਇਹ ਹੁਕਮ 06 ਨਵੰਬਰ 2021 ਤੱਕ ਲਾਗੂ ਰਹੇਗਾ।

ਵੀਡੀਓ ਲਈ ਕਲਿੱਕ ਕਰੋ -:

ਇਹ ਵੀ ਪੜ੍ਹੋ: ਜ਼ਿਲ੍ਹਾ ਸਿਹਤ ਅਫ਼ਸਰ ਨੇ ਉੱਲੀ ਲੱਗੀਆਂ ਮਠਿਆਈਆਂ ਨੂੰ ਕਰਵਾਇਆ ਨਸ਼ਟ

ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਤਿਉਹਾਰਾਂ ਦੇ ਮੱਦੇਨਜ਼ਰ ਖਾਣ-ਪੀਣ ਵਾਲੀਆਂ ਸ਼ੁੱਧ ਅਤੇ ਮਿਆਰੀ ਵਸਤਾਂ ਦੀ ਉਪਲਬੱਧਤਾ ਯਕੀਨੀ ਬਨਾਉਣ ਦੇ ਮਕਸਦ ਨਾਲ ਅੱਜ ਜ਼ਿਲ੍ਹਾ ਸਿਹਤ ਅਫ਼ਸਰ ਡਾ. ਲਖਵੀਰ ਸਿੰਘ ਦੀ ਅਗਵਾਈ ਵਿਚ ਟੀਮ ਨੇ ਵੱਖ-ਵੱਖ ਥਾਵਾਂ ’ਤੇ ਚੈਕਿੰਗ ਕਰਕੇ 14 ਪਦਾਰਥਾਂ ਦੇ ਸੈਂਪਲ ਭਰੇ ਅਤੇ ਦੋ ਥਾਵਾਂ ’ਤੇ ਮਠਿਆਈ ਵਿਚ ਲੋੜ ਤੋਂ ਵੱਧ ਰੰਗ ਮਿਲਾਉਣ ਅਤੇ ਉੱਲੀ ਲੱਗੀ ਹੋਣ ਕਾਰਨ ਮਠਿਆਈ ਨੂੰ ਮੌਕੇ ’ਤੇ ਹੀ ਨਸ਼ਟ ਕਰਾਇਆ ਗਿਆ।

Source link

Leave a Reply

Your email address will not be published. Required fields are marked *