ਸਿੰਘੂ ਬਾਰਡਰ ‘ਤੇ ਵਿਵਾਦਾਂ ਵਿਚਾਲੇ ਨਿਹੰਗ ਨੇ ਕੁੱਕੜ ਲਈ ਭੰਨ ‘ਤੀ ਮਜ਼ਦੂਰ ਦੀ ਲੱਤ

ਪਹਿਲਾਂ ਤੋਂ ਹੀ ਵਿਵਾਦਾਂ ‘ਚ ਘਿਰੇ ਨਿਹੰਗ ਸਿੰਘਾਂ ਦਾ ਇੱਕ ਹੋਰ ਨਵਾਂ ਵਿਵਾਦ ਸਾਹਮਣੇ ਆਇਆ ਹੈ। ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੀ ਸਿੰਘੂ ਬਾਰਡਰ ‘ਤੇ ਬਾਬਾ ਅਮਨ ਸਿੰਘ ਦੀ ਟੀਮ ਦੇ ਮੈਂਬਰ ਨਿਹੰਗ ਨਵੀਨ ਸੰਧੂ ਨੇ ਸ਼ੁੱਕਰਵਾਰ ਸਵੇਰੇ ਕਰੀਬ 11 ਵਜੇ ਸਿੰਘੂ ਸਰਹੱਦ ‘ਤੇ ਕੁੱਕੜ ਸਪਲਾਈ ਕਰਨ ਵਾਲੇ ਇੱਕ ਮਜ਼ਦੂਰ ਦੀ ਲੱਤ ਤੋੜ ਦਿੱਤੀ।

Nihang broke a laborer

ਜਿਸ ਮਜ਼ਦੂਰ ਦੀ ਲੱਤ ਟੁੱਟ ਗਈ ਸੀ ਉਸ ਦਾ ਨਾਮ ਮਨੋਜ ਪਾਸਵਾਨ ਹੈ ਅਤੇ ਉਹ ਬਿਹਾਰ ਦਾ ਰਹਿਣ ਵਾਲਾ ਹੈ। ਨਵੀਨ ਸੰਧੂ ਨੇ ਪਹਿਲਾਂ ਮਨੋਜ ਪਾਸਵਾਨ ਤੋਂ ਕੁੱਕੜ ਮੰਗਿਆ ਅਤੇ ਜਦੋਂ ਉਸਨੇ ਦੇਣ ਤੋਂ ਮਨ੍ਹਾ ਕੀਤਾ ਤਾਂ ਉਸ ਨੇ ਡੰਡਿਆਂ ਨਾਲ ਕੁੱਟ ਕੇ ਉਸਦੀ ਲੱਤ ਤੋੜ ਦਿੱਤੀ। ਨਿਹੰਗ ਨਵੀਨ ਸੰਧੂ ਨੂੰ ਸੋਨੀਪਤ ਦੇ ਕੁੰਡਲੀ ਥਾਣੇ ਦੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।

ਮਜ਼ਦੂਰ ਮਨੋਜ ਪਾਸਵਾਨ ਦੀ ਲੱਤ ਟੁੱਟਣ ਤੋਂ ਬਾਅਦ ਸੋਨੀਪਤ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਮਨੋਜ ਪਾਸਵਾਨ ਦੇ ਦੋ ਵੀਡੀਓ ਵੀ ਸਾਹਮਣੇ ਆਏ ਹਨ। ਪਹਿਲਾ ਵੀਡੀਓ 39 ਸੈਕਿੰਡ ਦਾ ਹੈ, ਜੋ ਕਿ ਸਿੰਘੂ ਬਾਰਡਰ ਦਾ ਹੈ। ਇਸ ‘ਚ ਜ਼ਮੀਨ ‘ਤੇ ਬੈਠਾ ਮਨੋਜ ਦੱਸ ਰਿਹਾ ਹੈ ਕਿ ਉਹ ਆਪਣੀ ਰਿਕਸ਼ਾ ‘ਚ ਕੁੰਡਲੀ ਅਤੇ ਨੇੜਲੇ ਪਿੰਡਾਂ ਨੂੰ ਕੁੱਕੜ ਸਪਲਾਈ ਕਰਨ ਜਾ ਰਿਹਾ ਸੀ।

ਰਸਤੇ ਵਿੱਚ ਇੱਕ ਨਿਹੰਗ ਨੇ ਉਸ ਤੋਂ ਕੁੱਕੜ ਮੰਗਿਆ। ਜਦੋਂ ਉਸਨੇ ਕਿਹਾ ਕਿ ਉਹ ਅਜਿਹਾ ਨਹੀਂ ਕਰ ਸਕਦਾ ਕਿਉਂਕਿ ਉਸਨੂੰ ਗਿਣਤੀ ਕਰਕੇ ਸਪਲਾਈ ਮਿਲੀ ਸੀ ਅਤੇ ਵਾਪਸ ਆ ਕੇ ਹਿਸਾਬ ਦੇਣਾ ਪੈਣਾ ਹੈ, ਤਾਂ ਨਿਹੰਗ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।

ਵੀਡੀਓ ਲਈ ਕਲਿੱਕ ਕਰੋ -:

44 ਸਕਿੰਟਾਂ ਦੇ ਦੂਜੇ ਵੀਡੀਓ ਵਿੱਚ ਸੋਨੀਪਤ ਹਸਪਤਾਲ ਵਿੱਚ ਸਟਰੈਚਰ ‘ਤੇ ਪਿਆ ਮਨੋਜ ਦੱਸ ਰਿਹਾ ਹੈ ਕਿ ਮੈਂ ਜੇਬ ਵਿੱਚੋਂ ਕੁੱਕੜਾਂ ਦੀ ਗਿਣਤੀ ਵਾਲੀ ਇੱਕ ਪਰਚੀ ਵੀ ਕੱਢੀ ਅਤੇ ਨਿਹੰਗ ਨੂੰ ਦਿਖਾਈ। ਪਰਚੀ ਕੱਢਣ ਵੇਲੇ ਮੇਰੀ ਜੇਬ ਵਿੱਚ ਪਈ ਬੀੜੀ ਮੇਰੇ ਹੱਥ ਵਿੱਚ ਆ ਗਈ, ਜਿਸ ਨੂੰ ਦੇਖ ਕੇ ਨਿਹੰਗ ਨੇ ਗਾਲ੍ਹਾਂ ਕੱਢੀਆਂ ਅਤੇ ਕਿਹਾ ਕਿ ਤੂੰ ਬੀੜੀ ਪੀਂਦਾਂ ਏਂ। ਜਦੋਂ ਮੈਂ ਕਿਹਾ ਕਿ ਸਾਰੇ ਪੀਂਦੇ ਨੇ, ਮੈਂ ਵੀ ਪੀਂਦਾ ਹਾਂ ਪਰ ਇਥੇ ਤਾਂ ਨਹੀਂ ਪੀਂਦਾ, ਇਸ ‘ਤੇ ਉਸ ਨੇ ਮੈਨੂੰ ਫਿਰ ਕੁੱਟਿਆ।

ਮਨੋਜ ਪਾਸਵਾਨ ਕੁੰਡਲੀ ਬਾਰਡਰ ‘ਤੇ ਚਿਕਨ ਸ਼ਾਪ ਚਲਾਉਣ ਵਾਲੇ ਸੱਤਿਆਵਾਨ ਦੇ ਕੋਲ ਕੰਮ ਕਰਦਾ ਹੈ। ਸੱਤਿਆਵਾਨ ਨੇ ਦੱਸਿਆ ਕਿ ਮਨੋਜ ਨਾਲ ਰਿਕਸ਼ੇ ‘ਤੇ ਇੱਕ ਹੋਰ ਮੁੰਡਾ ਵੀ ਸੀ, ਨਿਹੰਗ ਨੇ ਉਸ ਨੂੰ ਵੀ ਕੁੱਟਿਆ ਪਰ ਉਹ ਕਿਸੇ ਤਰ੍ਹਾਂ ਉਥੋਂ ਭੱਜ ਨਿਕਲਿਆ ਅਤੇ ਘਟਨਾ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਉਹ ਮੌਕੇ ‘ਤੇ ਪਹੁੰਚੇ ਅਤੇ ਉਥੇ ਮੌਜੂਦ ਕਿਸਾਨਾਂ ਦੀ ਮਦਦ ਨਾਲ ਨਿਹੰਗ ਨਵੀਨ ਨੂੰ ਫੜ ਲਿਆ। ਸੱਤਿਆਵਾਨ ਨੇ ਦਾਅਵਾ ਕੀਤਾ ਕਿ ਨਵੀਨ ਸੰਧੂ ਨੇ ਕੁੱਕੜ ਖੋਹਣ ਦੀ ਕੋਸ਼ਿਸ਼ ਵੀ ਕੀਤੀ ਸੀ।

ਇਹ ਵੀ ਪੜ੍ਹੋ : ਨੌਜਵਾਨ ਨੂੰ ਕੁੱਟਣ ਵਾਲੇ ਵਿਧਾਇਕ ਨੂੰ ਤੁਰੰਤ ਗ੍ਰਿਫਤਾਰ ਕਰਵਾਉਣ ਮੁੱਖ ਮੰਤਰੀ : ਸੁਖਬੀਰ ਬਾਦਲ

ਸੱਤਿਆਵਾਨ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਕੁੰਡਲੀ ਥਾਣੇ ਦੀ ਪੁਲਿਸ ਇਥੇ ਆਈ ਅਤੇ ਉਸ ਨੇ ਸ਼ਿਕਾਇਤ ਦਿੱਤੀ ਹੈ। ਗਰੀਬ ਮਨੋਜ ਪਾਸਵਾਨ ‘ਤੇ ਹਮਲਾ ਕਰਨ ਵਾਲੇ ਨਿਹੰਗ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਟੁੱਟੀ ਲੱਤ ਕਾਰਨ ਮਨੋਜ ਦੇ ਪਰਿਵਾਰ ‘ਤੇ ਹੁਣ ਰੋਟੀ ਦਾ ਵੀ ਸੰਕਟ ਖੜ੍ਹਾ ਹੋ ਗਿਆ ਹੈ।

Source link

Leave a Reply

Your email address will not be published. Required fields are marked *