ਕਪੂਰਥਲਾ ਜਿਲ੍ਹੇ ‘ਚ ਪਹਿਲੇ ਦਿਨ ਹੀ 698 ਲਾਭਪਾਤਰੀਆਂ ਦੇ 24 ਲੱਖ ਦੇ ਬਕਾਏ ਮਾਫ – Daily Post Punjabi

ਕਪੂਰਥਲਾ: ਪੰਜਾਬ ਸਰਕਾਰ ਵਲੋਂ ਲੋਕਾਂ ਦੇ 2 ਕਿਲੋਵਾਟ ਲੋਡ ਤੱਕ ਵਾਲੇ ਬਿਜਲੀ ਬਿੱਲਾਂ ਦੇ ਬਕਾਏ ਮਾਫ ਕਰਨ ਦੀ ਸ਼ੁਰੂਆਤ ਅੱਜ ਕਪੂਰਥਲਾ ਤੋਂ ਹੋਈ। ਜਿਲੇ ਵਿਚ ਪਹਿਲੇ ਦਿਨ ਹੀ 2 ਕਿਲੋਵਾਟ ਤੱਕ ਦੇ ਬਿਜਲੀ ਬਿੱਲਾਂ ਦੇ 24 ਲੱਖ ਰੁਪਏ ਦੇ ਬਕਾਏ ਮਾਫ ਕੀਤੇ ਗਏ ਹਨ। ਕਪੂਰਥਲਾ ਵਿਚ 220 ਲਾਭਪਾਤਰੀਆਂ ਦੇ 6 ਲੱਖ ਤੇ ਸੁਲਤਾਨਪੁਰ ਲੋਧੀ ਵਿਖੇ ਕੈਂਪ ਵਿਚ 478 ਲਾਭਪਾਤਰੀਆਂ ਦੇ 18 ਲੱਖ ਰੁਪਏ ਦੇ ਬਕਾਏ ਮਾਫ ਕੀਤੇ ਗਏ ਹਨ।

ਕਪੂਰਥਲਾ ਸ਼ਹਿਰ ਦੇ ਝੰਡਾ ਮੱਲ ਸਕੂਲ ਵਿਖੇ ਲਗਾਏ ਗਏ ‘ਸੁਵਿਧਾ ਕੈਂਪ’ ਦੌਰਾਨ 220 ਬਿਨੈਕਾਰਾਂ ਦੇ 6 ਲੱਖ ਰੁਪੈ ਦੇ ਬਕਾਏ ਮਾਫ ਕੀਤੇ ਗਏ। ਇਸ ਮੌਕੇ ਸਾਬਕਾ ਵਿਧਾਇਕ ਤੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਪਤਨੀ ਸ੍ਰੀਮਤੀ ਰਾਜਬੰਸ ਕੌਰ ਰਾਣਾ ਨੇ ਯੋਗ ਬਿਨੈਕਾਰਾਂ ਦੇ ਬਿੱਲ ਮਾਫੀ ਲਈ ਫਾਰਮ ਭਰਨ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਪੰਜਾਬ ਸਰਕਾਰ ਦੇ ਇਸ ਫੈਸਲੇ ਨੂੰ ਇਤਿਹਾਸਕ ਦੱਸਦਿਆਂ ਕਿਹਾ ਕਿ ਬਿਜਲੀ ਦੇ ਬਕਾਏ ਮਾਫ ਕਰਨ ਨਾਲ ਗਰੀਬ ਲੋਕਾਂ ਨੂੰ ਸਭ ਤੋਂ ਵੱਧ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਦੇ ਬਕਾਇਆ ਬਿੱਲ ਮਾਫ ਕਰਨ ਦੀ ਰਕਮ ਦੀ ਪੂਰਤੀ ਪੰਜਾਬ ਸਰਕਾਰ ਵੱਲੋਂ ਪੀ.ਐਸ.ਪੀ.ਸੀ.ਐਲ ਨੂੰ ਕੀਤੀ ਜਾਵੇਗੀ। ਇਸ ਤੋਂ ਇਲਾਵਾ 2 ਕਿਲੋਵਾਟ ਤੱਕ ਦੇ ਮੰਨਜੂਰਸ਼ੁਦਾ ਲੋਡ ਵਾਲੇ ਸਾਰੇ ਅਜਿਹੇ ਖਪਤਕਾਰ ਜਿਨ੍ਹਾਂ ਦੇ ਬਿਜਲੀ ਦੇ ਕੁਨੈਕਸ਼ਨ ਬਿੱਲ ਨਾ ਭਰਨ ਕਰਕੇ ਕੱਟੇ ਹੋਏ ਹਨ। ਪੀ.ਐਸ.ਪੀ.ਸੀ.ਐਲ ਵਲੋਂ ਤੁਰੰਤ ਜੋੜ ਦਿੱਤੇ ਜਾਣਗੇ।

ਵੀਡੀਓ ਲਈ ਕਲਿੱਕ ਕਰੋ -:

ਇਸ ਮੌਕੇ ਉਪ ਮੁੱਖ ਇੰਜੀਨੀਅਰ-ਵੰਡ ਸ੍ਰੀ ਇੰਦਰਪਾਲ ਸਿੰਘ ਤੇ ਵਧੀਕ ਨਿਗਰਾਨ ਇੰਜੀਨੀਅਰ ਸ਼ਹਿਰੀ ਮੰਡਲ ਕਪੂਰਥਲਾ ਸ੍ਰੀ ਦਰਸ਼ਨ ਸਿੰਘ ਨੇ ਦੱਸਿਆ ਕਿ ਜਿਹਨਾਂ ਖਪਤਕਾਰ ਦੇ ਬਿਜਲੀ ਕੁਨੈਕਸ਼ਨ ਨੂੰ ਮੁੜ ਜੋੜਨਾ ਸੰਭਵ ਨਹੀਂ ਹੋਵੇਗਾ,ਉਸ ਸਬੰਧੀ ਪੀ.ਐਸ.ਪੀ.ਸੀ.ਐਲ ਵਲੋਂ ਲੋੜੀਂਦੇ ਚਾਰਜ (ਜੋ ਵੀ ਲਾਗੂ ਹੋਣਗੇ) ਅਨੁਸਾਰ ਨਵਾਂ ਕੁਨੈਕਸ਼ਨ ਜਾਰੀ ਕਰ ਦਿੱਤਾ ਜਾਵੇਗਾ ਅਤੇ ਇਸ਼ ਸਬੰਧੀ ਆਉਣ ਵਾਲੇ ਖਰਚ ਵੀ ਪੰਜਾਬ ਸਰਕਾਰ ਸਹਿਣ ਕਰੇਗੀ। ਉਨ੍ਹਾਂ ਕਿਹਾ ਕਿ ਕਪੂਰਥਲਾ ਜਿਲ੍ਹੇ ਵਿਚ 37000 ਘਰੇਲੂ ਕੁਨੈਕਸ਼ਨਾਂ ਨੂੰ ਬਿਜਲੀ ਬਿੱਲ ਬਕਾਏ ਮਾਫ ਕਰਨ ਦਾ ਲਾਭ ਮਿਲਣਾ ਹੈ। ਪੰਜਾਬ ਸਰਕਾਰ ਦੀ ਉਕਤ ਸਕੀਮ ਦਾ ਲਾਭ ਹਰੇਕ ਖਪਤਕਾਰ ਨੂੰ ਮਿਲਣਾ ਯਕੀਨੀ ਬਣਾਉਣ ਲਈ ਪਾਵਰਕਾਮ ਵਲੋਂ ਵਿਸ਼ੇਸ਼ ਕੈਂਪ ਲਗਾ ਕੇ ਘਰ-ਘਰ ਜਾ ਕੇ ਨਾਲ ਨੱਥੀ ਬੇਨਤੀ ਪੱਤਰ ਭਰਵਾਏ ਜਾਣੇ ਯਕੀਨੀ ਬਣਾਏ ਜਾਣਗੇ। ਇਸ ਮੌਕੇ ਡਿਪਟੀ ਮੇਅਰ ਮਾਸਟਰ ਵਿਨੋਦ ਸੂਦ, ਦੀਪਕ ਸਲਵਾਨ, ਦੇਸ਼ ਬੰਧੂ, ਕਰਨ ਮਹਾਜਨ, ਨਰਾਇਣ ਵਸ਼ਿਸ਼ਟ, ਐਕਸੀਅਨ ਦਰਸ਼ਨ ਸਿੰਘ ਤੇ ਬਿਜਲੀ ਬੋਰਡ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Source link

Leave a Reply

Your email address will not be published. Required fields are marked *