ਮਨੀਸ਼ ਤਿਵਾਰੀ ਨੇ ਤਾੜੇ ਕਾਂਗਰਸੀ ਆਗੂ, ਬੋਲੇ- ਨਿਆਣਿਆਂ ਵਾਂਗ ਲੜਨਾ ਛੱਡੋ, ਮੁੱਦੇ ਵੇਖੋ

ਕਾਂਗਰਸ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦੇ ਬਾਅਦ ਵੀ ਕਲੇਸ਼ ਲਗਾਤਾਰ ਜਾਰੀ ਹੈ। ਸੀਨੀਅਰ ਕਾਂਗਰਸੀ ਆਗੂ ਅਤੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਇਸ ਖੁੱਲ੍ਹੇਆਮ ਚੱਲ ਰਹੀ ਤਕਰਾਰ ‘ਤੇ ਕਾਂਗਰਸੀ ਆਗੂਆਂ ਨੂੰ ਤਾੜਨਾ ਪਾਉਂਦਿਆਂ ਤਿੱਖੀ ਟਿੱਪਣੀ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਅਜਿਹੀ ਲੜਾਈ ਮੈਂ ਕਦੇ ਨਹੀਂ ਵੇਖੀ, ਅਸਲ ਮੁੱਦੇ ਛੱਡ ਕੇ ਆਗੂ ਨਿਆਣਿਆਂ ਵਾਂਗ ਲੜਨ ਲੱਗੇ ਹਨ।

ਉਨ੍ਹਾਂ ਟਵੀਟ ਕਰਕੇ ਸਭ ਤੋਂ ਪਹਿਲਾਂ ਇੱਕ ਇੰਟਰਵਿਊ ਲਈ ਰੈਫਰ ਕਰਨ ਵਾਸਤੇ ਹਰੀਸ਼ ਰਾਵਤ ਦਾ ਧੰਨਵਾਦ ਕੀਤਾ ਅਤੇ ਲਿਖਿਆ – ਜਦੋਂ ਤੋਂ ਮੈਂ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ ਤੇ ਕਾਂਗਰਸ ਦੀ ਅਗਵਾਈ ਤੋਂ ਲੈ ਕੇ ਤੁਹਾਡੇ (ਰਾਵਤ) ਪ੍ਰਤੀ ਮੇਰੇ ਦਿਲ ਵਿੱਚ ਬਹੁਤ ਸਨਮਾਨ ਹੈ, ਹਾਲਾਂਕਿ ਇਨ੍ਹਾਂ 40 ਸਾਲਾਂ ਤੋਂ ਮੈਂ ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਕਦੇ ਅਰਾਜਕਤਾ ਨਹੀਂ ਦੇਖੀ।

ਵੀਡੀਓ ਲਈ ਕਲਿੱਕ ਕਰੋ -:

Manish Tewari urges Congress
Manish Tewari urges Congress

ਅੱਜ ਅਰਾਜਤਕਾ ਦੇ ਰੂਪ ਵਿੱਚ ਕਾਂਗਰਸ ਵਿੱਚ ਕੀ ਚੱਲ ਰਿਹਾ ਹੈ- ਇੱਕ ਪੰਜਾਬ ਕਾਂਗਰਸ ਪ੍ਰਧਾਨ ਵੱਲੋਂ ਆਲ ਇੰਡੀਆ ਕਾਂਗਰਸ ਕਮੇਟੀ ਦੀ ਵਾਰ-ਵਾਰ ਖੁੱਲ੍ਹੇਆਮ ਉਲੰਘਣਾ ਕੀਤੀ ਜਾ ਰਹੀ ਹੈ, ਨਾਲ ਕੰਮ ਕਰਨ ਵਾਲੇ ਬੱਚਿਆਂ ਵਾਂਗ ਇੱਕ-ਦੂਜੇ ਨਾਲ ਜਨਤਕ ਤੌਰ ‘ਤੇ ਲੜਦੇ ਹਨ, ਇੱਕ-ਦੂਜੇ ਖਿਲਾਫ ਗਲਤ ਭਾਸ਼ਾ ਵਰਤਦੇ ਹਨ। ਪਿਛਲੇ ਪੰਜ ਮਹੀਨਿਆਂ ਤੋਂ ਕਾਂਗਰਸ ਵਿੱਚ ਇਹੀ ਚੱਲਦਾ ਆ ਰਿਹਾ ਹੈ।

ਇਹ ਵੀ ਪੜ੍ਹੋ : CM ਚੰਨੀ ਨਾਲ ਤਕਰਾਰ ਵਿਚਾਲੇ ਸਿੱਧੂ ਨੇ ਇੱਕ ਵਾਰ ਕਰ ਦਿੱਤਾ ਧਮਾਕੇਦਾਰ ਟਵੀਟ

ਕੀ ਅਸੀਂ ਸੋਚਦੇ ਹਾਂ ਕਿ ਪੰਜਾਬ ਦੇ ਲੋਕ ਇਸ ਰੋਜ਼ ਦੇ ਡਰਾਮੇ ਤੋਂ ਖਿੱਝਦੇ ਨਹੀਂ ਹਨ? ਦੁਚਿੱਤੀ ਇਹ ਹੈ ਕਿ ਜਿਨ੍ਹਾਂ ਲੋਕਾਂ ਨੇ ਸਭ ਤੋਂ ਵੱਧ ਉਲੰਘਣਾ ਤੇ ਗੜਬੜੀ ਦੀ ਸ਼ਿਕਾਇਤ ਕੀਤੀ, ਅਸਲ ਵਿੱਚ ਉਹ ਬਦਕਿਸਮਤੀ ਨਾਲ ਖੁਦ ਹੀ ਸਭ ਤੋਂ ਖਰਾਬ ਅਪਰਾਧੀ ਬਣੇ ਹੋਏ ਹਨ।

ਇਤਿਹਾਸ ਦਰਜ ਕਰਾਏਗਾ ਕਿ ਉਸ ਕਮੇਟੀ ਦੀ ਨਿਯੁਕਤੀ ਜਿਸ ਨੇ ਸਿੱਧੇ ਤੌਰ ‘ਤੇ ਕਥਿਤ ਤੇ ਅਸਲ ਸ਼ਿਕਾਇਤਾਂ ਨੂੰ ਸੁਣਿਆ, ਉਸ ਵਿੱਚ ਫੈਸਲਾ ਲੈਣ ਦੀ ਇੱਕ ਗੰਭੀਰ ਕਮੀ ਸੀ। ਮੈਂ ਪੁੱਛਣਾ ਚਾਹੰਦਾ ਹਾਂ ਕਿ ਇਨ੍ਹਾਂ ਵਿਧਾਇਕਾਂ ਤੇ ਹੋਰ ਪਤਵੰਤੇ ਲੋਕਾਂ ਨੂੰ ਉਤੇਜਿਤ ਕਰਨ ਵਾਲੇ ਬਰਗਾੜੀ, ਡਰੱਗਸ, ਪਾਵਰ ਪੀਪੀਏ, ਗੈਰ-ਕਾਨੂੰਨੀ ਮਾਈਨਿੰਗ ਵਾਲੇ ਮੁੱਦਿਆਂ ‘ਤੇ ਪ੍ਰਗਤੀ ਕਿੱਥੇ ਹੈ। ਕੀ ਕੋਈ ਅੰਦੋਲਨ ਅੱਗੇ ਵਧਿਆ ਹੈ।

Source link

Leave a Reply

Your email address will not be published. Required fields are marked *