ਹਰਸਿਮਰਤ ਬਾਦਲ ਨੇ ਨਿਊਜ਼ੀਲੈਂਡ ਪ੍ਰਵਾਸੀਆਂ ਲਈ ਵਿਦੇਸ਼ ਮੰਤਰੀ ਨੂੰ ਕੀਤੀ ਇਹ ਅਪੀਲ

ਲੌਕਡਾਊਨ ਸਮੇਂ ਨਿਊਜ਼ੀਲੈਂਡ ਤੋਂ ਬਹੁਤ ਸਾਰੇ ਵਿਦਿਆਰਥੀ ਤੇ ਪਰਿਵਾਰ ਭਾਰਤ ਵਿਚ ਆ ਕੇ ਫਸ ਗਏ ਸਨ, ਜੋ ਅਜੇ ਤੱਕ ਵਾਪਸ ਨਹੀਂ ਜਾ ਸਕੇ ਕਿਉਂਕਿ ਨਿਊਜ਼ੀਲੈਂਡ ਸਰਕਾਰ ਵੱਲੋਂ ਬਾਰਡਰ ਨੂੰ ਬੰਦ ਕਰ ਦਿੱਤਾ ਗਿਆ ਸੀ।

ਅਕਾਲੀ ਨੇਤਾ ਹਰਸਿਮਰਤ ਕੌਰ ਬਾਦਲ ਨੇ ਕੋਰੋਨਾ ਕਾਲ ਦੌਰਾਨ ਨਿਊਜ਼ੀਲੈਂਡ ਪ੍ਰਵਾਸੀਆਂ ਲਈ ਚਿੰਤਾ ਜ਼ਾਹਿਰ ਕੀਤੀ ਹੈ। ਬੀਬਾ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਦੁੱਖ ਭਰੀ ਗੱਲ ਹੈ ਕਿ ਪਿਛਲੇ ਲਗਭਗ 18 ਮਹੀਨਿਆਂ ਤੋਂ ਭਾਰਤ ਵਿਚ ਨਿਊਜ਼ੀਲੈਂਡ ਪ੍ਰਵਾਸੀ ਫਸੇ ਹੋਏ ਹਨ ਜਿਨ੍ਹਾਂ ਵਿਚ ਵਿਦਿਆਰਥੀਆਂ ਦੇ ਨਾਲ-ਨਾਲ ਕਈ ਮੁਲਾਜ਼ਮ ਵੀ ਸ਼ਾਮਲ ਹਨ। ਪਰ ਅਜੇ ਤੱਕ ਨਿਊਜੀਲੈਂਡ ਦੀ ਸਰਹੱਦ ਬੰਦ ਪਈ ਹੈ, ਜਿਸ ਕਾਰਨ ਇਹ ਵਿਦਿਆਰਥੀ ਭਾਰਤ ਵਿਚ ਫਸੇ ਰਹਿਣ ਨੂੰ ਮਜਬੂਰ ਹੈ।

ਵੀਡੀਓ ਲਈ ਕਲਿੱਕ ਕਰੋ -:

Manish Tewari urges Congress

ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਨ੍ਹਾਂ ਨੌਜਵਾਨਾਂ ਕੋਲ ਨਾ ਤਾਂ ਨੌਕਰੀਆਂ ਹਨ ਤੇ ਨਾ ਹੀ ਕੋਈ ਆਮਦਨ ਦਾ ਸਾਧਨ ਹੈ ਜਿਸ ਕਾਰਨ ਇਹ ਆਰਥਿਕ ਸੰਕਟ ਨਾਲ ਜੂਝ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਵਿਦੇਸ਼ ਮੰਤਰੀ ਡਾ. ਐੱਸ. ਜੈਕਸ਼ੰਕਰ ਨੂੰ ਅਪੀਲ ਕਰਦੀ ਹਾਂ ਕਿ ਉਹ ਇਸ ਮਾਮਲੇ ਵਿਚ ਨਿੱਜੀ ਦਖਲ ਦੇਣ ਦੇ ਪਹਿਲ ਦੇ ਆਧਾਰ ‘ਤੇ ਇਸ ਮੁੱਦੇ ਨੂੰ ਸੁਲਝਾਉਣ ਤਾਂ ਜੋ ਭਾਰਤ ਵਿਚ ਫਸੇ ਸੈਂਕੜੇ ਵਿਦਿਆਰਥੀ ਦੇ ਪਰਿਵਾਰ ਵਾਪਸ ਜਾ ਸਕਣ ਤੇ ਉਨ੍ਹਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾ ਸਕੇ। ਬੀਬਾ ਬਾਦਲ ਨੇ ਨਿਊਜ਼ੀਲੈਂਡ ਸਰਕਾਰ ਤੋਂ ਮੰਗ ਕੀਤੀ ਹੈ ਕਿ ਛੇਤੀ ਤੋਂ ਛੇਤੀ ਬਾਰਡਰ ਖੋਲ੍ਹ ਦਿੱਤਾ ਜਾਵੇ ਤਾਂ ਜੋ ਭਾਰਤ ਵਿਚ ਫਸੇ ਹੋਏ ਪ੍ਰਵਾਸੀ ਪੰਜਾਬੀ ਛੇਤੀ ਤੋਂ ਛੇਤੀ ਪਰਤ ਸਕਣ।Source link

Leave a Reply

Your email address will not be published. Required fields are marked *