ਜਿਹੜਾ ਬੰਦਾ ਕਦੇ ਮੰਤਰੀ ਤੇ MLA ਨੂੰ ਨਹੀਂ ਮਿਲਿਆ, ਉਸ ਦੀ ਪਾਰਟੀ ‘ਚ ਕਿਹੜਾ ਜਾਊ : ਨਵਜੋਤ ਕੌਰ

ਪੰਜਾਬ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਸਿਆਸੀ ਪਾਰਾ ਲਗਾਤਾਰ ਚੜ੍ਹਦਾ ਜਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਂ ਪਾਰਟੀ ਬਣਾਉਣ ਦੇ ਐਲਾਨ ਤੋਂ ਵਿਰੋਧੀਆਂ ਦੇ ਨਾਲ ਨਾਲ ਕਾਂਗਰਸ ਦੇ ਆਗੂਆਂ ਨੇ ਵੀ ਉਨ੍ਹਾਂ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ।

navjot kaur sidhu attacks on captain

ਜਿੱਥੇ ਪਹਿਲਾ ਉੱਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੇ ਉਨ੍ਹਾਂ ‘ਤੇ ਨਿਸ਼ਾਨਾ ਸਾਧਿਆ ਸੀ, ਹੁਣ ਨਵਜੋਤ ਕੌਰ ਸਿੱਧੂ ਨੇ ਵੀ ਕੈਪਟਨ ‘ਤੇ ਸ਼ਬਦੀ ਵਾਰ ਕੀਤੇ ਹਨ। ਜੇ ਕੈਪਟਨ ਨੇ 4 ਸਾਲਾ ‘ਚ ਕੰਮ ਕੀਤੇ ਹੁੰਦੇ ਤਾਂ ਮੁੱਖ ਮੰਤਰੀ ਨਾ ਬਦਲਣਾ ਪੈਦਾ। ਓਦੋਂ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਤੇ ਹੁਣ ਨਵੀਂ ਪਾਰਟੀ ਬਣਾ ਕੇ ਕੰਮ ਕਰਨਾ ਚਾਹੁੰਦੇ ਨੇ।

ਇਹ ਵੀ ਪੜ੍ਹੋ : Paytm ਲੈ ਕੇ ਆ ਰਿਹਾ ਹੁਣ ਤੱਕ ਦਾ ਸਭ ਤੋਂ ਵੱਡਾ IPO,ਮੋਟੀ ਕਮਾਈ ਲਈ ਰਹੋ ਤਿਆਰ, ਵੇਖੋ ਪੂਰੀ ਡਿਟੇਲ

ਪਾਰਟੀ ਵੱਲੋਂ ਉਨ੍ਹਾਂ ਨੂੰ ਸਾਰੀ ਆਜ਼ਾਦੀ ਦਿੱਤੀ ਗਈ ਸੀ ਪਰ ਉਨ੍ਹਾਂ ਨੇ ਕਿਸੇ ਵਰਕਰ ਨੂੰ ਸ਼ਕਤੀ ਨਹੀਂ ਦਿੱਤੀ, ਕਦੇ ਕਿਸੇ ਮੰਤਰੀ ਜਾਂ ਵਿਧਾਇਕ ਨੂੰ ਖੁੱਲ੍ਹ ਕੇ ਨਹੀਂ ਮਿਲੇ। ਕੌਣ ਉਨ੍ਹਾਂ ‘ਤੇ ਭਰੋਸਾ ਕਰੇਗਾ? ਇਹ ਨਾ ਸੋਚੋ ਕਿ ਕੋਈ ਵੀ ਕਾਂਗਰਸੀ ਵਿਧਾਇਕ ਉਨ੍ਹਾਂ ਦਾ ਸਾਥ ਛੱਡੇਗਾ। ਜੇਕਰ ਉਨ੍ਹਾਂ ਨੇ ਕਿਸੇ ਨੂੰ ਕੋਈ ਅਹਿਸਾਨ ਦਿੱਤਾ ਤਾਂ ਹੋ ਸਕਦਾ ਹੈ। ਪਰ ਲੋਕ ਪਾਰਟੀ ਨਾਲ ਜੁੜੇ ਹੋਏ ਹਨ, ਇਕੱਲਾ ਆਦਮੀ ਪਾਰਟੀ ਨਹੀਂ ਬਣਾਉਂਦਾ। ਕਾਂਗਰਸ ਨਾਲ ਜੁੜੇ ਲੋਕ ਨਹੀਂ ਜਾਣਗੇ।

ਵੀਡੀਓ ਲਈ ਕਲਿੱਕ ਕਰੋ -:

Source link

Leave a Reply

Your email address will not be published. Required fields are marked *