ਕੈਨੇਡਾ ਪੁਲਿਸ ਨੇ ਸਿੱਖ ਨੋਜਵਾਨਾ ਨੂੰ ਉਹਨਾ ਦੀ ਬਹਾਦਰੀ ਬਦਲੇ ਇਕ ਨੋਜਵਾਨ ਦੀ ਦਸਤਾਰ ਨਾਲ ਬਚਾਈ ਜਾਨ, ਦੇ ਬਦਲੇ ਸਰਬ-ਉੱਚ ਕਮਿਊਨਿਟੀ ਲੀਡਰਜ ਦੇ ਐਵਾਰਡ ਨਾਲ ਕੀਤਾ ਸਨਮਾਨ | Punjabi Akhbar | Punjabi Newspaper Online Australia

ਨਿਊਯਾਰਕ/ਸਰੀ – ਬੀਤੇਂ ਦਿਨ ਬ੍ਰਿਟਿਸ ਕੋਲੰਬੀਆ ਦੇ ਪੰਜਾਬੀਆਂ ਦੀ ਸੰਘਣੀ ਆਬਾਦੀ ਵਾਲੇ ਸ਼ਹਿਰ  ਸਰੀ ਚ’ ਪੜ੍ਹ ਰਹੇ ਪੰਜ ਨੌਜਵਾਨਾਂ ਵੱਲੋ ਜਿਨ੍ਹਾਂ ਦੀ ਤੇਜ਼ ਸੋਚ ਅਤੇ ਬਹਾਦਰੀ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਜੋ ਗੋਲਡਨ ਈਅਰਜ਼ ਪਾਰਕ ਵਿੱਚੋ ਲੰਘ ਰਹੇ ਸਨ ਜਦੋ ਉਹਨਾਂ ਨੇ ਇਕ ਸ਼ਖਸ ਦੀਆ ਚੀਕਾ ਸੁਣਾਈ ਦਿੱਤੀਆਂ ਉਹਨਾਂ ਨੇੜੇ ਜਾ ਕੇ ਦੇਖਿਆਂ ਇਕ ਨੋਜਵਾਨ  ਮੋਤ ਦੇ ਬਿਲਕੁੱਲ ਹੀ ਨੇੜੇ ਸੀ ਉਹਨਾਂ ਪੰਜਾ ਵੱਲੋ ਇਕ ਅਣਜਾਣ ਸ਼ਖਸ ਲਈ ਆਪਣੀ ਜਾਨ ਦਾਅ ਤੇ ਲਾ ਕੇ ਉਸ ਦੀ ਜਾਨ ਬਚਾਈ ਸੀ, ਜਿੰਨਾਂ ਨੂੰ ਬੀਤੇਂ ਦਿਨ  ਮੰਗਲਵਾਰ ਸਵੇਰੇ ਰਿਜ ਮੀਡੋਜ਼ ਆਰਸੀਐਮਪੀ ਅਤੇ ਮੈਪਲ ਰਿਜ ਅਤੇ ਪਿਟ ਮੀਡੋਜ਼ ਸ਼ਹਿਰਾਂ ਤੋਂ ਵਿਸ਼ੇਸ਼ ਪ੍ਰਸ਼ੰਸਾ ਪ੍ਰਾਪਤ ਪੁਰਸਕਾਰਾਂ ਨਾਲ ਉਹਨਾਂ ਦਾ ਸਨਮਾਨ ਕੀਤਾ ਗਿਆ। ਜਿੰਨਾਂ ਚ’ ਅਜੈ ਕੁਮਾਰ, ਅਰਵਿੰਦਜੀਤ ਸਿੰਘ, ਗਗਨਦੀਪ ਸਿੰਘ, ਕੁਲਜਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਦੇ ਨਾਂ ਵਰਨਣਯੋਗ ਹਨ।ਜਿੰਨਾਂ  ਨੇ 10 ਮੀਟਰ ਲੰਬੀ ਅਸਥਾਈ ਰੱਸੀ ਬਣਾ ਕੇ ਆਪਣੀਆਂ ਪੱਗਾਂ ਅਤੇ ਜੈਕਟਾਂ ਨੂੰ ਇਕੱਠੇ ਬੰਨ੍ਹ ਕੇ ਇਕ ਨੋਜਵਾਨ ਦੀ ਜਾਨ ਦਾ ਬਚਾਅ  ਕੀਤਾ ਸੀ। ਫਿਰ ਉਨ੍ਹਾਂ ਨੇ ਪਾਣੀ ਚ’ ਫਸੇ ਹੋਏ ਉਸ  ਵਿਅਕਤੀਆ ਨੂੰ, ਜੋ ਕਿ 10 ਮੀਟਰ ਉੱਚੇ ਲੋਅਰ ਫਾਲਸ ਦੇ ਨੇੜੇ ਤੇਜ਼ ਗਤੀ ਵਾਲੇ ਪਾਣੀ ਵਿੱਚ ਵਹਿ ਜਾਣ ਦੀ ਜਾਨ ਖ਼ਤਰੇ ਵਿੱਚ ਸੀ, ਉਸ  ਨੂੰ ਸੁਰੱਖਿਆ ਨਾਲ ਖਿੱਚ ਲਿਆ। ਜਾਨ ਬਚਾਉਣ ਵਾਲੇ ਪੰਜ ਨੋਜਵਾਨਾਂ ਦੇ ਗਰੁੱਪ ਦੀ ਤਰਫੋਂ ਬੋਲਦੇ ਹੋਏ ਇਕ ਨੋਜਵਾਨ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਮੈਂ ਸੱਚਮੁੱਚ ਬਹੁਤ ਹੀ  ਖੁਸ਼ੀ ਮਹਿਸੂਸ ਕਰ ਰਿਹਾ ਹਾਂ, ਮੈਂ ਇਸ ਸਮੇਂ ਅਸਲ ਵਿੱਚ ਇਸ ਦੀ ਵਿਆਖਿਆ ਨਹੀਂ ਕਰ ਸਕਦਾ। ਅਤੇ ਇਹ ਸਾਡੇ ਭਾਈਚਾਰੇ ਲਈ ਅਸਲ ਵਿੱਚ ਚੰਗਾ ਹੈ।”ਮੈਨੂੰ ਸੱਚਮੁੱਚ ਦੱਸਦਿਆਂ ਬਹੁਤ  ਮਾਣ ਮਹਿਸੂਸ ਹੋ ਰਿਹਾ ਹੈ ਕਿ ਮੇਰੇ ਕੋਲ ਇਕ ਪੱਗ ਹੈ। ਬਚਾਅ ਕਰਨ ਵਾਲੇ, ਸਾਰੇ 20 ਦੇ ਦਹਾਕੇ ਦੇ ਅਤੇ ਮੌਜੂਦਾ ਜਾਂ ਸਾਬਕਾ ਅੰਤਰਰਾਸ਼ਟਰੀ ਸਰੀ ਦੇ ਵਿਦਿਆਰਥੀ ਹਨ। ਇੰਨਾਂ  ਵਿਦਿਆਰਥੀਆਂ ਨੂੰ ਰਿਜ ਮੀਡੋਜ਼ ਆਰਸੀਐਮਪੀ ਸੁਪਰਡੈਂਟ ਦੁਆਰਾ ਇੱਕ ਵਿਸ਼ੇਸ਼ ਸਿੱਕਾ ਅਤੇ ਇੱਕ ਕਮਿਊਨਿਟੀ ਲੀਡਰ ਦੇ ਐਵਾਰਡ ਨਾਲ ਇੰਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਅਤੇ ਇੰਨਾਂ ਨੋਜਵਾਨਾ ਨੂੰ ਬਹਾਦਰ ਕੋਮ ਦੇ ਬਹਾਦਰ ਯੋਧੇ ਵੀ ਕਰਾਰ ਦਿੱਤਾ ਇਹ ਪਹਿਲੀ ਵਾਰ ਨਹੀਂ ਹੋਇਆਂ ਸਿੱਖਾਂ ਵੱਲੋ ਡੁੱਬਦੇ ਹੋਏ ਕਈ ਲੋਕਾਂ ਨੂੰ ਆਪਣੀ ਦਸਤਾਰ ਦੀ ਵਰਤੋ ਕਰਦਿਆਂ ਕਈ ਜਾਨਾਂ ਬਚਾ ਚੁੱਕੇ ਹਨ।

Source link

Leave a Reply

Your email address will not be published. Required fields are marked *