ਯੋਗੀ ਦੇ ਗੜ੍ਹ ‘ਚ ਪ੍ਰਿਯੰਕਾ ਗਾਂਧੀ ਨੇ ਲਗਾਈ ਵਾਅਦਿਆਂ ਦੀ ਝੜੀ

priyanka gandhi gorakhpur rally: ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਉੱਤਰ ਪ੍ਰਦੇਸ਼ ਦੇ ਮੁੱਖਮੰਤਰੀ ਯੋਗੀ ਅਦਿੱਤਨਾਥ ਦੇ ਗੜ੍ਹ ਗੋਰਖਪੁਰ ‘ਚ ਉਨ੍ਹਾਂ ਨੂੰ ਚੁਣੌਤੀ ਦਿੰਦਿਆਂ ਆਪਣੀ ਵਾਅਦਿਆ ਦੀ ਲੜੀ ਨੂੰ ਅੱਗੇ ਵਧਾਇਆ। ਭਰਵੀਂ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਿਯੰਕਾ ਨੇ ਕਿਹਾ ਕਿ ਜੇਕਰ ਕਾਂਗਰਸ ਯੂਪੀ ਦੀ ਸੱਤਾ ‘ਚ ਆਈ ਤਾਂ ਵੀਹ ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ। ਮਹਿਲਾਵਾਂ ਨੂੰ ਬੱਸ ‘ਚ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ ਜਾਵੇਗੀ ਅਤੇ ਮੱਛੀ ਪਾਲਣ ਨੂੰ ਖੇਤੀ ਦਾ ਦਰਜਾ ਦਿੱਤਾ ਜਾਵੇਗਾ। ਉਨ੍ਹਾਂ ਨੇ ਐਲਾਨ ਕੀਤਾ ਕਿ ਗੋਰਖਨਾਥ ਦੇ ਗੁਰੂ ਦੇ ਨਾਮ ‘ਤੇ ਯੂਨੀਵਰਸਿਟੀ ਬਣਾਈ ਜਾਵੇਗੀ। ਨਿਸ਼ਾਨ ਭਾਈਚਾਰੇ ਦਾ ਦਰਿਆ ਅਤੇ ਰੇਤ ਖੁਦਾਈ ਦੇ ਹੱਕ ‘ਚ ਹੋਵੇਗਾ।

priyanka gandhi gorakhpur rally

ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਦੀ ਸਰਕਾਰ ਬਣੀ ਤਾਂ ਐਂਡ ਹਾਕ ਅਤੇ ਠੇਕੇ ਤੇ ਕੰਮ ਕਰਦੇ ਲੋਕਾਂ ਨੂੰ ਪੱਕਾ ਕੀਤਾ ਜਾਵੇਗਾ ਕਿਸਾਨਾਂ ਲਈ ਉਨ੍ਹਾਂ ਐਲਾਨ ਕੀਤਾ ਕਿ ਕਣਕ ਅਤੇ ਝੋਨੇ ਦੀ ਫ਼ਸਲ ਦੀ ਖ਼ਰੀਦ ਕੀਮਤ 2500 ਰੁਪਏ ਅਤੇ ਗੰਨੇ ਦਾ ਘੱਟੋ ਘੱਟ ਭਾਅ ਚਾਰ ਸੌ ਰੁਪਏ ਕੀਤਾ ਜਾਵੇਗਾ। ਮਹਿਲਾਵਾਂ ਨੂੰ ਇੱਕ ਸਾਲ ‘ਚ ਤਿੰਨ ਗੈਸ ਸਿਲੰਡਰ ਮੁਫ਼ਤ ਦਿੱਤੇ ਜਾਣਗੇ। ਸਾਰਿਆਂ ਦੇ ਇਲਾਜ ਲਈ ਦੱਸ ਲੱਖ ਰੁਪਏ ਪ੍ਰਦਾਨ ਕੀਤੇ ਜਾਣਗੇ। ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕਰਨਾ ਯਕੀਨੀ ਬਣਾਇਆ ਜਾਵੇਗਾ। ਆਸ਼ਾ ਵਰਕਰਾਂ ਨੂੰ ਹਰ ਮਹੀਨੇ ਦੱਸ ਹਜ਼ਾਰ ਰੁਪਏ ਦਿੱਤੇ ਜਾਣਗੇ।

ਯੋਗੀ ਆਦਿਤਿਆ ਨਾਥ ਸਰਕਾਰ ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਗੁਰੂ ਗੋਰਖਨਾਥ ਦੇ ਸਿਧਾਂਤਾਂ ਖ਼ਿਲਾਫ਼ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਅਮਿਤ ਸ਼ਾਹ ਆਖਦੇ ਹਨ ਕਿ ਯੂਪੀ ‘ਚ ਅਮਨ ਕਾਨੂੰਨ ਦੀ ਹਾਲਤ ਵਧੀਆ ਹੈ। ਲਖੀਮਪੁਰ ‘ਚ ਉਨ੍ਹਾਂ ਦੀ ਪਾਰਟੀ ਦੇ ਆਗੂਆਂ ਨੇ ਕਿਸਾਨਾਂ ਨੂੰ ਦਰੜ ਦਿੱਤਾ। ਗੋਰਖਪੁਰ ‘ਚ ਪੁਲੀਸ ਨੇ ਕਾਰੋਬਾਰੀ ਮਨੀਸ਼ ਗੁਪਤਾ ਨੂੰ ਮਾਰ ਦਿੱਤਾ। ਲਖਨਊ ‘ਚ ਐਗਜ਼ੀਕਿਊਟਿਵ ਵਿਵੇਕ ਤਿਵਾੜੀ ਨੂੰ ਪੁਲੀਸ ਕਰਮੀਆਂ ਨੇ ਗੋਲੀ ਮਾਰ ਦਿੱਤੀ ਅਤੇ ਉਨਾਓ ‘ਚ ਲੜਕੀ ਨਾਲ ਜਬਰ ਜਨਾਹ ਮਗਰੋਂ ਉਸ ਨੂੰ ਅੱਗ ਲਾ ਕੇ ਸਾੜ ਦਿੱਤਾ।

ਵੀਡੀਓ ਲਈ ਕਲਿੱਕ ਕਰੋ -:

ਤੁਹਾਨੂੰ ਹਕੀਕਤ ਦੇਖਣ ਲਈ ਦੂਰਬੀਨ ਦੀ ਨਹੀਂ ਵਧੀਆ ਐਨਕਾਂ ਦੀ ਜੋੜੇ ਦੀ ਲੋੜ ਹੈ। ਮੋਦੀ ਸਰਕਾਰ ਤੇ ਲੋਕਾਂ ਨੂੰ ਧੋਖਾ ਦੇਣ ਦਾ ਦੋਸ਼ ਲਗਾਉਂਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਨੇ ਹਵਾਈ ਚੱਪਲ ਪਹਿਨਣ ਵਾਲੇ ਆਮ ਵਿਅਕਤੀ ਨੂੰ ਜਹਾਜ਼ ਰਾਹੀਂ ਸਫ਼ਰ ਕਰਵਾਉਣ ਦਾ ਵਾਅਦਾ ਕੀਤਾ ਸੀ, ਪਰ ਵਧੀਆ ਈਂਧਣ ਕੀਮਤਾਂ ਕਾਰਨ ਸੜਕਾਂ ਰਾਹੀਂ ਸਫ਼ਰ ਕਰਨਾ ਵੀ ਮੁਸ਼ਕਿਲ ਹੋ ਗਿਆ ਹੈ।

Source link

Leave a Reply

Your email address will not be published. Required fields are marked *