ਦੀਵਾਲੀ ਮੌਕੇ ਪੁਲਿਸ ਵਿਭਾਗ ਵੱਲੋਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸਮੁੱਚੇ ਥਾਣਿਆਂ ਤੇ ਚੌਕੀਆਂ ਦੇ ਮੁਲਜ਼ਮਾਂ ਨੂੰ ਦਿੱਤਾ ਗਿਆ ਵੱਡਾ ਤੋਹਫ਼ਾ – Daily Post Punjabi

24-24 ਘੰਟੇ ਦੀ ਲੰਬੀ ਡਿਊਟੀ ਕਰਕੇ, ਰੁਝੇਵਿਆਂ, ਮਾਨਸਿਕ ਤਣਾਅ ਵਿਚੋਂ ਗੁਜ਼ਰ ਰਹੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਲਈ ਹੁਣ ਦੀਵਾਲੀ ਦੇ ਤਿਉਹਾਰ ਮੌਕੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਪੁਲੀਸ ਵੱਲੋਂ ਗਰਮ ਖਾਣਾ, ਠੰਢਾ ਤੇ ਸ਼ੁੱਧ ਪਾਣੀ ਦੀ ਸਹੂਲਤ ਮੁਹੱਈਆ ਕਰਵਾਉਣ ਦੇ ਮਨੋਰਥ ਨਾਲ ਜ਼ਿਲ੍ਹੇ ਦੀ ਸਮੁੱਚੇ ਥਾਣਿਆਂ, ਚੌਂਕੀਆਂ ਵਿਚ ਫਰਿੱਜ, ਮਾਈਕ੍ਰੋਵੇਵ, ਆਰ.ਓ, ਮੋਸਕਿਟੋ ਕਿੱਲਰ ਮੁਹੱਈਆ ਕਰਵਾਏ ਗਏ। ਜਿਸ ਦੀ ਵੰਡ ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ ਪੂਨਮ ਜੀਤ ਕੌਰ ਅਤੇ ਐੱਸ.ਐੱਸ.ਪੀ ਸੰਦੀਪ ਗੋਇਲ ਨੇ ਕੀਤੀ।

ਪੁਲਿਸ ਲਾਈਨ ਵਿਖ ਜ਼ਿਲ੍ਹੇ ਦੇ ਸਮੁੱਚੇ ਥਾਣਿਆਂ ਵਿਚ ਸਾਮਾਨ ਦੀ ਵੰਡ ਕਰਨ ਉਪਰੰਤ ਜ਼ਿਲ੍ਹਾ ਪੁਲੀਸ ਮੁਖੀ ਸੰਦੀਪ ਗੋਇਲ ਨੇ ਕਿਹਾ ਕਿ ਪੁਲੀਸ ਵਿਭਾਗ ਕੋਲ ਕਿਸੇ ਪ੍ਰਕਾਰ ਦੇ ਫੰਡਾਂ ਦੀ ਕੋਈ ਕਮੀ ਨਹੀਂ ਹੈ ਤੇ ਦੀਵਾਲੀ ਦੇ ਸ਼ੁਭ ਦਿਹਾੜੇ ਤੇ ਪੁਲੀਸ ਮੁਲਾਜ਼ਮਾਂ ਨੂੰ ਇਹ ਸਹੂਲਤ ਮੁਹੱਈਆ ਕਰਵਾਉਣ ਦੇ ਮਨੋਰਥ ਨਾਲ ਸਮੁੱਚੇ ਠਾਣਿਆਂ ਵਿੱਚ ਫਰਿੱਜ ਮਾਈਕਰੋਵੇਵ ਆਰ.ਓ ਆਦਿ ਸਾਮਾਨ ਵੰਡਿਆ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ -:

ਉਨ੍ਹਾਂ ਕਿਹਾ ਕਿ ਪੁਲਿਸ ਮੁਲਾਜ਼ਮਾਂ ਦੀ ਸਖ਼ਤ ਮਿਹਨਤ ਨੂੰ ਦੇਖਦਿਆਂ ਹੋਇਆਂ ਇਹ ਉੱਦਮ ਕੀਤਾ ਗਿਆ ਹੈ। ਉੱਧਰ ਜ਼ਿਲ੍ਹੇ ਦੇ ਸਮੁੱਚੇ ਪੁਲੀਸ ਮੁਲਾਜ਼ਮਾਂ ਵੱਲੋਂ ਜ਼ਿਲ੍ਹਾ ਪੁਲੀਸ ਮੁਖੀ ਵੱਲੋਂ ਮੁਹੱਈਆ ਕਰਵਾਏ ਗਏ ਇਨ੍ਹਾਂ ਸਾਮਾਨ ਦੇ ਉੱਦਮ ਦੀ ਸ਼ਲਾਘਾ ਵੀ ਕੀਤੀ ਗਈ।

Source link

Leave a Reply

Your email address will not be published. Required fields are marked *