National level wrestler

ਹਰਿਆਣਾ ਦੇ ਸੋਨੀਪਤ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਕੁਝ ਅਣਪਛਾਤੇ ਹਮਲਾਵਰਾਂ ਨੇ ਰਾਸ਼ਟਰੀ ਪੱਧਰ ਦੀ ਪਹਿਲਵਾਨ ਨਿਸ਼ਾ ਦਹੀਆ ਅਤੇ ਉਸ ਦੇ ਭਰਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ।

ਇਹ ਘਟਨਾ ਬੁੱਧਵਾਰ ਨੂੰ ਹਲਾਲਪੁਰ ਦੀ ਸੁਸ਼ੀਲ ਕੁਮਾਰ ਰੈਸਲਿੰਗ ਅਕੈਡਮੀ ਵਿਚ ਵਾਪਰੀ। ਨਿਸ਼ਾ ਆਪਣੀ ਮਾਂ ਧਨਪਤੀ ਤੇ ਭਰਾ ਸੂਰਜ ਨਾਲ ਜਾ ਰਹੀ ਸੀ, ਉਦੋਂ ਹੀ ਹਮਲਾਵਰ ਉਥੇ ਪਹੁੰਚ ਗਏ ਅਤੇ ਤਿੰਨਾਂ ਉਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਘਟਨਾ ਵਿਚ ਨਿਸ਼ਾ ਅਤੇ ਉੁਸ ਦੇ ਭਰਾ ਸੂਰਜ ਦੀ ਮੌਕੇ ਉਤੇ ਹੀ ਮੌਤ ਹੋ ਗਈ ਜਦੋਂ ਕਿ ਮਾਂ ਦੀ ਹਾਲਤ ਗੰਭੀਰ ਹੈ।

ਵੀਡੀਓ ਲਈ ਕਲਿੱਕ ਕਰੋ -:

ਫਟਾਫਟ ਬਣਾਓ ਆਲੂ ਡੋਸਾ

ਹਮਲਾ ਕਿਸ ਨੇ ਤੇ ਕਿਉਂ ਕੀਤਾ ਅਜੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪੁਲਿਸ ਨੇ ਨਿਸ਼ਾ ਤੇ ਉਸ ਦੇ ਭਰਾ ਦੀਆਂ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਜਦੋਂ ਕਿ ਮਾਂ ਦਾ ਇਲਾਜ ਰੋਹਤਕ ਦੇ ਪੀ. ਜੀ. ਆਈ. ਵਿਚ ਚੱਲ ਰਿਹਾ ਹੈ।

The post ਨੈਸ਼ਨਲ ਲੈਵਲ ਦੀ ਪਹਿਲਵਾਨ ਨਿਸ਼ਾ ਤੇ ਉਸ ਦੇ ਭਰਾ ਨੂੰ ਹਮਲਾਵਰਾਂ ਨੇ ਗੋਲੀਆਂ ਨਾਲ ਭੁੰਨਿਆਂ, ਦੋਵਾਂ ਦੀ ਮੌਕੇ ‘ਤੇ ਮੌਤ appeared first on Daily Post Punjabi.

Source link

Leave a Reply

Your email address will not be published. Required fields are marked *