ਬਸਪਾ ਸੁਪਰੀਮੋ ਮਾਇਆਵਤੀ ਦੀ ਮਾਤਾ ਦਾ ਦੇਹਾਂਤ, CM ਯੋਗੀ ਤੇ ਪ੍ਰਿਯੰਕਾ ਗਾਂਧੀ ਨੇ ਜਤਾਇਆ ਦੁੱਖ

ਬਸਪਾ ਸੁਪਰੀਮੋ ਤੇ ਯੂ. ਪੀ. ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਦੀ ਮਾਤਾ ਦਾ ਅੱਜ ਦੇਹਾਂਤ ਹੋ ਗਿਆ। ਮਾਇਆਵਤੀ ਦੀ ਪੂਜਨੀਕ ਮਾਤਾ ਰਾਮਰਤੀ 92 ਸਾਲਾਂ ਦੇ ਸਨ ਤੇ ਅੱਜ ਹਸਪਤਾਲ ਵਿਚ ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦਾ ਦੇਹਾਂਤ ਹੋ ਗਿਆ।

ਮਾਇਆਵਤੀ ਦੇ ਮਾਤਾ ਦੇ ਦੇਹਾਂਤ ਦੀ ਖਬਰ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਸਤੀਸ਼ ਚੰਦਰ ਮਿਸ਼ਰਾ ਨੇ ਦਿੱਤੀ। ਮਾਂ ਦੇ ਦੇਹਾਂਤ ਦੀ ਖਬਰ ਮਿਲਦਿਆਂ ਹੀ ਮਾਇਆਵਤੀ ਦਿੱਲੀ ਲਈ ਰਵਾਨਾ ਹੋ ਗਈ ਤੇ ਦਿੱਲੀ ਪਹੁੰਚਣ ਤੇ ਬਾਕੀ ਪਰਿਵਾਰਕ ਮੈਂਬਰਾਂ ਦੇ ਇਕੱਠੇ ਹੋਣ ‘ਤੇ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।

ਮਾਇਆਵਤੀ ਦੀ ਮਾਂ ਦੇ ਦੇਹਾਂਤ ‘ਤੇ CM ਯੋਗੀ, ਹਰਸਿਮਰਤ ਬਾਦਲ ਸਣੇ ਹੋਰਨਾਂ ਨੇ ਸੋਗ ਜਤਾਇਆ। ਹਰਸਿਮਰਤ ਬਾਦਲ ਨੇ ਟਵੀਟ ਕਰਦਿਆਂ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਸਾਡੀਆਂ ਪ੍ਰਾਰਥਨਾਵਾਂ ਪਰਿਵਾਰ ਨਾਲ ਹਨ। ਪ੍ਰਮਾਤਮਾ ਵਿਛੜੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਪਰਿਵਾਰ ਨੂੰ ਇਹ ਘਾਟਾ ਸਹਿਣ ਦਾ ਬਲ ਬਖਸ਼ੇ।

ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਨੇ ਦੁੱਖ ਜਤਾਇਆ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਬਸਪਾ ਦੀ ਰਾਸ਼ਟਰੀ ਪ੍ਰਧਾਨ ਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਕੁਮਾਰੀ ਮਾਇਆਵਤੀ ਜੀ ਦੀ ਮਾਤਾ ਸ਼੍ਰੀਮਤੀ ਰਾਮਰਤੀ ਜੀ ਦੇ ਦੇਹਾਂਤ ਦਾ ਦੁਖਦ ਸਮਾਚਾਰ ਮਿਲਿਆ। ਪ੍ਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ ਵਿਚ ਥਾਂ ਦੇਵੇ ਤੇ ਇਸ ਦੁੱਖ ਦੀ ਘੜੀ ਵਿਚ ਪਰਿਵਾਰਕ ਮੈਂਬਰਾਂ ਨੂੰ ਦੁੱਖ ਸਹਿਣ ਦੀ ਤਾਕਤ ਦੇਵੇ। ਓਮ ਸ਼ਾਂਤੀ।

ਵੀਡੀਓ ਲਈ ਕਲਿੱਕ ਕਰੋ -:

Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”

ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਨੇ ਸੋਗ ਪ੍ਰਗਟ ਕਰਦਿਆਂ ਕਿਹਾ ਕਿ ਮਾਇਆਵਤੀ ਦੀ ਪੂਜਨੀਕ ਮਾਤਾ ਜੀ ਰਾਮਰਤੀ ਦਾ ਦੇਹਾਂਤ ਬਹੁਤ ਦੁਖਦ ਹੈ। ਪ੍ਰਮਾਤਮਾ ਉਨ੍ਹਾਂ ਦੀ ਵਿਛੜੀ ਰੂਹ ਨੂੰ ਆਪਣੇ ਚਰਨਾਂ ‘ਚ ਥਾਂ ਦੇਵੇ ਤੇ ਪਰਿਵਾਰ ਨੂੰ ਦੁੱਖ ਸਹਿਣ ਦਾ ਬਲ ਬਖਸ਼ੇ।

The post ਬਸਪਾ ਸੁਪਰੀਮੋ ਦੀ ਮਾਤਾ ਦਾ ਦਿਹਾਂਤ, CM ਯੋਗੀ ਤੇ ਹਰਸਿਮਰਤ ਬਾਦਲ ਹੁਰਾਂ ਨੇ ਜਤਾਇਆ ਸੋਗ appeared first on Daily Post Punjabi.Source link

Leave a Reply

Your email address will not be published. Required fields are marked *