ਕੈਨੇਡਾ ਦੇ ਬੀਸੀ ‘ਚ ਹੜ੍ਹ ਨਾਲ ਤਬਾਹੀ, ਸਿੱਖ ਭਾਈਚਾਰੇ ਨੇ ਲੋਕਾਂ ਦੀ ਮਦਦ ਲਈ ਕਿਰਾਏ ‘ਤੇ ਲਏ ਹੈਲੀਕਾਪਟਰ

ਪਹਿਲਾਂ ਕੋਰੋਨਾ ਦੀ ਮਾਰ ਤੇ ਹੁਣ ਹੜ੍ਹਾਂ ਦੀ ਮਾਰ। ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਆਏ ਭਾਰੀ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ। ਦੱਸ ਦੇਈਏ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਸਭ ਤੋਂ ਵੱਧ ਪੰਜਾਬੀ ਵੱਸਦੇ ਹਨ। ਇਥੇ ਹੜ੍ਹਾਂ ਕਰਕੇ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ, ਵੱਡੀ ਗਿਣਤੀ ਵਿੱਚ ਲੋਕ ਬੇਘਰ ਹੋ ਰਹੇ ਹਨ, ਸ਼ਹਿਰ ਛੱਡਣ ਨੂੰ ਮਜਬੂਰ ਹੋ ਰਹੇ ਹਨ। ਲੋਕਾਂ ਦੇ ਡੰਗਰਾਂ, ਪਸ਼ੂਆਂ ਦੀ ਮੌਤ ਹੋ ਗਈ ਹੈ। ਹੜਾਂ ਨੇ ਇਲਾਕੇ ਦੇ ਕਈ ਸ਼ਹਿਰਾਂ ਨੂੰ ਵੱਖ ਕਰ ਦਿੱਤਾ ਹੈ। ਲੋਕ ਦਵਾਈਆਂ, ਖਾਣੇ ਤੇ ਹੋਰ ਜ਼ਰੂਰੀ ਵਸਤਾਂ ਤੋਂ ਵੀ ਤੰਗ ਹੋਏ ਪਏ ਨੇ। ਐਮਰਜੈਂਸੀ ਐਲਾਨ ਦਿੱਤੀ ਗਈ ਹੈ।

ਇਸੇ ਵਿਚਾਲੇ ਬੀਸੀ ਦਾ ਸਿੱਖ ਭਾਈਚਾਰਾ ਬਿਪਤਾ ਮੌਕੇ ਹਮੇਸ਼ਾ ਵਾਂਗ ਸੇਵਾ ‘ਚ ਡੱਟ ਗਿਆ ਹੈ। ਸੰਗਤ ਵਲੋਂ ਗੁਰਦੁਆਰਿਆਂ ‘ਚ ਤਿਆਰ ਲੰਗਰ ਫਸੇ ਹੋਏ ਲੋਕਾਂ ਤੱਕ ਪਹੁੰਚਾਉਣ ਲਈ ਪ੍ਰਾਈਵੇਟ ਹੈਲੀਕਾਪਟਰ ਕਿਰਾਏ ‘ਤੇ ਲਏ ਗਏ ਹਨ।

ਸਰੀ ਦੇ ਸ੍ਰੀ ਦੁੱਖ ਨਿਵਾਰਨ ਸਾਹਿਬ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨਰਿੰਦਰ ਸਿੰਘ ਵਾਲੀਆ ਨੇ ਦੱਸਿਆ ਕਿ ਸਰੀ ਦੇ ਦੁਖ ਨਿਵਾਰਨ ਸਾਹਿਬ ਗੁਰਦੁਆਰੇ ਦੇ ਲਗਭਗ 100 ਵਲੰਟੀਅਰਾਂ ਨੇ ਮੰਗਲਵਾਰ ਨੂੰ ਸਾਰੀ ਰਾਤ ਕਰੀਬ 3,000 ਲੋਕਾਂ ਲਈ ਖਾਣਾ ਤਿਆਰ ਕੀਤਾ। ਫਿਰ ਹੋਪ ਵਿੱਚ ਖਾਣਾ ਪਹੁੰਚਾਉਣ ਲਈ ਹੈਲੀਕਾਪਟਰ ਕਿਰਾਏ ‘ਤੇ ਲਏ।

ਖਾਲਸਾ ਏਡ ਦੇ ਵਾਲੰਟੀਅਰ ਵੱਲੋਂ ਵੀ ਹਮੇਸ਼ਾ ਵਾਂਗ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਖਾਲਸਾ ਏਡ ਦੇ ਨੈਸ਼ਨਲ ਡਾਇਰੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਲੋਕਾਂ ਤੱਕ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾਈਆਂ ਜਾ ਰਹੀਆਂ ਹਨ। ਪੂਰੀ ਰਾਤ ਗੱਡੀਆਂ ਵਿੱਚ ਲੋਕਾਂ ਤੱਕ ਪਿੱਜ਼ਾ ਤੇ ਗੁਰੂ ਘਰ ਤੋਂ ਤਿਆਰ ਕੀਤਾ ਲੰਗਰ ਪਹੁੰਚਾਇਆ ਗਿਆ। ਵੈਨਕੂਵਰ ਟੀਮ ਵੱਲੋਂ ਗੁਰੂ ਘਰ ਵਿੱਚ 300 ਬੰਦਿਆਂ ਦਾ ਲੰਗਰ ਤਿਆਰ ਕੀਤਾ ਗਿਆ। ਜਿਹੜੇ ਘਰ ਛੱਡ ਕੇ ਜਾ ਰਹੇ ਹਨ ਉਨ੍ਹਾਂ ਲੋਕਾਂ ਨੂੰ ਐਮਰਜੈਂਸੀ ਸੇਵਾਵਾਂ ਪਹੁੰਚਾਈਆਂ ਜਾ ਰਹੀਆਂ ਹਨ। ਉਨ੍ਹਾਂ ਲਈ ਬਿਸਤਰਿਆਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਜਦੋਂ ਤੱਕ ਇਹ ਐਮਰਜੈਂਸੀ ਖਤਮ ਨਹੀਂ ਹੋ ਜਾਂਦੀ, ਉਦੋਂ ਤੱਕ ਇਹ ਸੇਵਾਵਾਂ ਚੱਲਦੀਆਂ ਰਹਿਣਗੀਆਂ।

ਵੀਡੀਓ ਲਈ ਕਲਿੱਕ ਕਰੋ -:

“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “

ਟਵਿੱਟਰ ‘ਤੇ ਵਾਲੰਟੀਅਰਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜੋ ਰੋਟੀ ਤੇ ਸਬਜ਼ੀ ਪਕਾ ਰਹੇ ਹਨ ਇਸ ਦੇ ਨਾਲ ਹੀ ਫਲ ਆਦਿ ਵੀ ਪਹੁੰਚਾਉਣ ਵਾਸਤੇ ਪੈਕ ਕੀਤੇ ਜਾ ਰਹੇ ਹਨ। ਸਿੱਖ ਵਲੰਟੀਅਰ ਕੈਨੇਡਾ ਵਿੱਚ ਹੜ੍ਹਾਂ ਵਿੱਚ ਫਸੇ ਲੋਕਾਂ ਨੂੰ ਖਾਣ-ਪੀਣ ਦੀਆਂ ਵਸਤੂਆਂ ਪਹੁੰਚਾਉਣ ਲਈ ਪ੍ਰਾਈਵੇਟ ਹੈਲੀਕਾਪਟਰਾਂ ਨੂੰ ਖੁਦ ਪੈਸੇ ਦੇ ਰਹੇ ਹਨ।

ਇਹ ਵੀ ਪੜ੍ਹੋ : SI ਤੇ ਥਾਣੇਦਾਰ ਦੀ ਗੁੰਡਾਗਰਦੀ, ਪਿਸਤੌਲ ਤਾਣ ਕੋਰਟ ‘ਚ ਜੱਜ ਨੂੰ ਕੁੱਟਿਆ, ਕੱਢੀਆਂ ਗਾਲ੍ਹਾਂ

ਵਲੰਟੀਅਰਾਂ ਵਿੱਚੋਂ ਇੱਕ ਅਮਰਜੀਤ ਢੱਡਵਾਰ ਖੁਦ ਟਰੱਕ ਡਰਾਈਵਰ ਰਹਿ ਚੁੱਕੇ ਹਨ। ਉਨ੍ਹਾਂ ਨੇ ਇੱਕ ਨਿਊਜ਼ ਚੈਨਲ ਨੂੰ ਦੱਸਿਆ ਕਿ ਉਨ੍ਹਾਂ ਦੇ ਦੋਸਤਾਂ ਨੇ ਆਪਣੇ ਹੜਾਂ ਵਿੱਚ ਫਸਣ ਬਾਰੇ ਦੱਸਿਆ, ਜਿਸ ਕਰਕੇ ਉਹ ਅਤੇ ਹੋਰ ਵਾਲੰਟੀਅਰ ਖੁਦ ਉਨ੍ਹਾਂ ਦੀ ਮਦਦ ਲਈ ਤਿਆਰ ਹੋ ਗਏ। ਉਨ੍ਹਾਂ ਕਿਹਾ ਕਿ ਇਹ ਸਾਡੇ ਖੂਨ ਵਿੱਚ ਹੈ। ਪੰਜਾਬੀ ਅਤੇ ਸਿੱਖ ਭਾਈਚਾਰਾ ਦੂਜਿਆਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦਾ ਹੈ।

The post ਕੈਨੇਡਾ ਦੇ ਬੀਸੀ ‘ਚ ਹੜ੍ਹ ਨਾਲ ਤਬਾਹੀ, ਸਿੱਖ ਭਾਈਚਾਰੇ ਨੇ ਲੋਕਾਂ ਦੀ ਮਦਦ ਲਈ ਕਿਰਾਏ ‘ਤੇ ਲਏ ਹੈਲੀਕਾਪਟਰ appeared first on Daily Post Punjabi.

Source link

Leave a Reply

Your email address will not be published. Required fields are marked *